women's Asia Cup hockey: ਭਾਰਤ ਨੇ ਸੁਪਰ-4 ਗੇੜ ’ਚ ਦੱਖਣੀ ਕੋਰੀਆ ਨੂੰ 4-2 ਨਾਲ ਹਰਾਇਆ
India beat Korea 4-2 in women's Asia Cup hockey Super 4 stage
Advertisement
ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਅੱਜ ਇੱਥੇ ਏਸ਼ੀਆ ਕੱਪ ਦੇ ਸੁਪਰ-4 ਗੇੜ ਦੇ ਆਪਣੇ ਪਹਿਲੇ ਮੈਚ ਵਿੱਚ ਕੋਰੀਆ ਨੂੰ 4-2 ਨਾਲ ਹਰਾ ਦਿੱਤਾ। ਭਾਰਤ ਪੂਲ-ਬੀ ਵਿੱਚ ਸੱਤ ਅੰਕਾਂ ਨਾਲ ਸਿਖਰ ’ਤੇ ਸੀ।
ਮੈਚ ’ਚ ਅੱਜ ਭਾਰਤ ਵੱਲੋਂ ਵੈਸ਼ਨਵੀ ਵਿੱਠਲ ਫਾਲਕੇ (ਦੂਜੇ ਮਿੰਟ), ਸੰਗੀਤਾ ਕੁਮਾਰੀ (33ਵੇਂ), ਲਾਲਰੇਮਸਿਆਮੀ (40ਵੇਂ ਮਿੰਟ), ਅਤੇ ਰੁਤੁਜਾ ਦਾਦਾਸੋ ਪਿਸਾਲ (59ਵੇਂ ਮਿੰਟ) ਨੇ ਇਕ-ਇੱਕ ਗੋਲ ਦਾਗਿਆ।
Advertisement
ਦੱਖਣੀ ਕੋਰੀਆ ਵੱਲੋਂ ਦੋਵੇਂ ਗੋਲ ਯੂਜਿਨ ਕਿਮ Yujin Kim ਨੇ (33ਵੇਂ, 53ਵੇਂ ਮਿੰਟ ਵਿੱਚ) ਕੀਤੇ।
ਭਾਰਤ ਨੇ ਸੁਪਰ-4 ਗੇੜ ਦਾ ਆਪਣਾ ਮੈਚ ਵੀਰਵਾਰ 11 ਸਤੰਬਰ ਨੂੰ ਚੀਨ ਖ਼ਿਲਾਫ਼ ਖੇਡਣਾ ਹੈ। PTI
Advertisement
×