ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦਿੱਲੀ ਪੁੱਜੀ
ਪੰਜ ਨਵੰਬਰ ਨੂੰ ਸ਼ਾਮ ਵੇਲੇ ਨਰਿੰਦਰ ਮੋਦੀ ਨਾਲ ਕਰੇਗੀ ਮੁਲਾਕਾਤ
**EDS: THIRD PARTY IMAGE** In this image received on Nov. 4, 2025, Indian Women's Cricket Team members during a felicitation event organised by Chhatrapati Shivaji Maharaj International Airport as they depart following their ICC Womens World Cup 2025 triumph, in Mumbai. (Handout via PTI Photo)(PTI11_04_2025_000475B)
Advertisement
Triumphant Indian women''s team arrives in Delhi for meeting with PM Modi ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ 5 ਨਵੰਬਰ ਸ਼ਾਮ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ ਜਿਸ ਲਈ ਭਾਰਤੀ ਟੀਮ ਅੱਜ ਸ਼ਾਮ ਵੇਲੇ ਕੌਮੀ ਰਾਜਧਾਨੀ ਪਹੁੰਚੀ। ਭਾਰਤੀ ਟੀਮ ਨੇ ਬੀਤੇ ਦਿਨੀਂ ਨਵੀਂ ਮੁੰਬਈ ਵਿੱਚ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ।
ਇਸ ਟੀਮ ਦਾ ਤਾਜ ਪੈਲੇਸ ਪਹੁੰਚਣ ’ਤੇ ਸਵਾਗਤ ਕੀਤਾ ਗਿਆ ਤੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਜੇਮੀਮਾ ਰੌਡਰਿਗਜ਼, ਰਾਧਾ ਯਾਦਵ ਅਤੇ ਸਨੇਹ ਰਾਣਾ ਨੇ ਹੋਟਲ ਦੇ ਅੰਦਰ ਢੋਲ ਦੀ ਥਾਪ ’ਤੇ ਭੰਗੜਾ ਪਾਇਆ ਤੇ ਦਰਸ਼ਕਾਂ ਨੇ ਤਾੜੀਆਂ ਵਜਾਈਆਂ।
Advertisement
ਇਸ ਤੋਂ ਪਹਿਲਾਂ ਭਾਰਤੀ ਟੀਮ ਦਾ ਮੁੰਬਈ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ।
Advertisement
Advertisement
×

