ਵਿੰਬਲਡਨ ਵੱਲੋਂ ਰਿਕਾਰਡ 6.23 ਅਰਬ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ
ਲੰਡਨ, 12 ਜੂਨ ਵਿੰਬਲਡਨ ਦੇ ਮੇਜ਼ਬਾਨ ਆਲ ਇੰਗਲੈਂਡ ਕਲੱਬ ਦੇ ਅਧਿਕਾਰੀਆਂ ਨੇ ਇਸ ਗਰੈਂਡ ਸਲੈਮ ਟੂਰਨਾਮੈਂਟ ਲਈ ਇਨਾਮੀ ਰਾਸ਼ੀ ਵਧਾ ਕੇ 53.5 ਮਿਲੀਅਨ ਪੌਂਡ (ਲਗਪਗ 6.23 ਅਰਬ ਰੁਪਏ) ਕਰ ਦਿੱਤੀ ਹੈ, ਜਿਸ ਵਿੱਚੋਂ ਸਿੰਗਲਜ਼ ਵਰਗ ਦੇ ਜੇਤੂਆਂ ਨੂੰ ਤਿੰਨ ਮਿਲੀਅਨ...
Advertisement
ਲੰਡਨ, 12 ਜੂਨ
ਵਿੰਬਲਡਨ ਦੇ ਮੇਜ਼ਬਾਨ ਆਲ ਇੰਗਲੈਂਡ ਕਲੱਬ ਦੇ ਅਧਿਕਾਰੀਆਂ ਨੇ ਇਸ ਗਰੈਂਡ ਸਲੈਮ ਟੂਰਨਾਮੈਂਟ ਲਈ ਇਨਾਮੀ ਰਾਸ਼ੀ ਵਧਾ ਕੇ 53.5 ਮਿਲੀਅਨ ਪੌਂਡ (ਲਗਪਗ 6.23 ਅਰਬ ਰੁਪਏ) ਕਰ ਦਿੱਤੀ ਹੈ, ਜਿਸ ਵਿੱਚੋਂ ਸਿੰਗਲਜ਼ ਵਰਗ ਦੇ ਜੇਤੂਆਂ ਨੂੰ ਤਿੰਨ ਮਿਲੀਅਨ ਪੌਂਡ (ਲਗਪਗ 34.93 ਕਰੋੜ ਰੁਪਏ) ਮਿਲਣਗੇ। ਇਹ ਰਕਮ ਪਿਛਲੇ ਵਰ੍ਹੇ ਦੇ ਮੁਕਾਬਲੇ 7 ਫ਼ੀਸਦ ਅਤੇ 3.5 ਮਿਲੀਅਨ ਪੌਂਡ ਵੱਧ ਹੈ। ਇਹ ਰਾਸ਼ੀ 10 ਸਾਲ ਪਹਿਲਾਂ ਇਸ ਗਰੈਂਡ ਸਲੈਮ ’ਚ ਖਿਡਾਰੀਆਂ ਨੂੰ ਮਿਲਣ ਵਾਲੀ ਰਕਮ ਤੋਂ ਦੁੱਗਣੀ ਹੈ। ਇਸ ਸਾਲ ਪੁਰਸ਼ ਤੇ ਮਹਿਲਾ ਸਿੰਗਲਜ਼ ਵਰਗ ’ਚ ਜੇਤੂਆਂ ਨੂੰ ਪਿਛਲੇ ਵਰ੍ਹੇ ਦੇ ਇਨਾਮਾਂ ਦੀ ਮੁਕਾਬਲੇ 11.1 ਫ਼ੀਸਦ ਵੱਧ ਰਾਸ਼ੀ ਮਿਲੇਗੀ। ਦੱਸਣਯੋਗ ਹੈ ਕਿ ਵਿੰਬਲਡਨ ਟੂਰਨਾਮੈਂਟ 30 ਜੂਨ ਤੋਂ ਸ਼ੁਰੂ ਹੋਣਾ ਹੈ ਤੇ ਇਹ 13 ਜੁਲਾਈ ਨੂੰ ਖਤਮ ਹੋਵੇਗਾ। -ਏਪੀ
Advertisement
Advertisement
×