ਵੇਟਲਿਫਟਿੰਗ: ਭਰਾਲੀ ਨੇ ਸੋਨ ਤਗ਼ਮਾ ਜਿੱਤਿਆ
ਨਵੀਂ ਦਿੱਲੀ: ਅਸਾਮ ਦੇ ਨੌਜਵਾਨ ਵੇਟਲਿਫਟਰ ਵੇਦਵਰਤ ਭਰਾਲੀ ਨੇ ਪੇਰੂ ਦੇ ਲੀਮਾ ਵਿੱਚ ਚੱਲ ਰਹੀ ਆਈਡਬਲਿਊਐੱਫ ਵਿਸ਼ਵ ਯੂਥ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 73 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ। 17 ਸਾਲ ਦੇ ਭਰਾਲੀ ਨੇ 296 ਕਿਲੋ (ਸਨੈਚ ਵਿੱਚ 136 ਕਿਲੋ...
Advertisement
ਨਵੀਂ ਦਿੱਲੀ: ਅਸਾਮ ਦੇ ਨੌਜਵਾਨ ਵੇਟਲਿਫਟਰ ਵੇਦਵਰਤ ਭਰਾਲੀ ਨੇ ਪੇਰੂ ਦੇ ਲੀਮਾ ਵਿੱਚ ਚੱਲ ਰਹੀ ਆਈਡਬਲਿਊਐੱਫ ਵਿਸ਼ਵ ਯੂਥ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 73 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ। 17 ਸਾਲ ਦੇ ਭਰਾਲੀ ਨੇ 296 ਕਿਲੋ (ਸਨੈਚ ਵਿੱਚ 136 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 160 ਕਿਲੋ) ਭਾਰ ਚੁੱਕਿਆ। ਅਮਰੀਕਾ ਦਾ ਰਿਆਨ ਮੈਕਡੋਨਲਡ 284 ਕਿਲੋ ਭਾਰ ਚੁੱਕ ਕੇ ਦੂਜੇ ਅਤੇ ਯੂਕਰੇਨ ਦਾ ਸੇਰਹੀ ਕੋਤੇਲੇਵਸਕੀ 283 ਕਿਲੋ ਭਾਰ ਚੁੱਕ ਕੇ ਤੀਜੇ ਸਥਾਨ ’ਤੇ ਰਿਹਾ। ਭਰਾਲੀ ਨੇ ਪਿਛਲੇ ਸਾਲ 67 ਕਿਲੋ ਵਰਗ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ। ਸਾਈਰਾਜ ਪਰਦੇਸ਼ੀ ਨੇ ਪੁਰਸ਼ਾਂ ਦੇ 81 ਕਿਲੋ ਵਰਗ ਵਿੱਚ ਸਨੈਚ ’ਚ 135 ਕਿਲੋ ਭਾਰ ਚੁੱਕ ਕੇ ਕਾਂਸੇ ਦਾ ਤਗਮਾ ਜਿੱਤਿਆ ਪਰ ਉਹ ਸਮੁੱਚੇ ਵਰਗ ਵਿੱਚ ਚੌਥੇ ਸਥਾਨ ’ਤੇ ਰਿਹਾ। -ਪੀਟੀਆਈ
Advertisement
Advertisement
×