WCL: ਵਿਸ਼ਵ ਚੈਂਪੀਅਨਸ਼ਿਪ ਆਫ ਲੀਜੈਂਡਜ਼: ਪਾਕਿਸਤਾਨ ਖ਼ਿਲਾਫ਼ ਸੈਮੀਫਾਈਨਲ ਨਹੀਂ ਖੇਡੇਗਾ ਭਾਰਤ
ਭਾਰਤ ਚੈਂਪੀਅਨਜ਼ ਨੇ ਪਾਕਿਸਤਾਨ ਨਾਲ ਤਣਾਅਪੂਰਨ ਸਬੰਧਾਂ ਕਾਰਨ ਵਿਸ਼ਵ ਚੈਂਪੀਅਨਸ਼ਿਪ ਆਫ ਲੀਜੈਂਡਜ਼ ’ਚ ਪਾਕਿਸਤਾਨ ਚੈਂਪੀਅਨਜ਼ ਖਿਲਾਫ ਸੈਮੀਫਾਈਨਲ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਮੈਚ ਅੱਜ ਬਰਮਿੰਘਮ ਵਿੱਚ ਖੇਡਿਆ ਜਾਣਾ ਸੀ। ਭਾਰਤ ਵਲੋਂ ਮੈਚ ਖੇਡਣ ਤੋਂ ਇਨਕਾਰ ਕਰਨ ਨਾਲ...
Advertisement
ਭਾਰਤ ਚੈਂਪੀਅਨਜ਼ ਨੇ ਪਾਕਿਸਤਾਨ ਨਾਲ ਤਣਾਅਪੂਰਨ ਸਬੰਧਾਂ ਕਾਰਨ ਵਿਸ਼ਵ ਚੈਂਪੀਅਨਸ਼ਿਪ ਆਫ ਲੀਜੈਂਡਜ਼ ’ਚ ਪਾਕਿਸਤਾਨ ਚੈਂਪੀਅਨਜ਼ ਖਿਲਾਫ ਸੈਮੀਫਾਈਨਲ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਮੈਚ ਅੱਜ ਬਰਮਿੰਘਮ ਵਿੱਚ ਖੇਡਿਆ ਜਾਣਾ ਸੀ। ਭਾਰਤ ਵਲੋਂ ਮੈਚ ਖੇਡਣ ਤੋਂ ਇਨਕਾਰ ਕਰਨ ਨਾਲ ਪਾਕਿਸਤਾਨ ਚੈਂਪੀਅਨਜ਼ ਫਾਈਨਲ ਵਿੱਚ ਦਾਖਲ ਹੋ ਗਈ ਹੈ ਜਿਸ ਦਾ ਫਾਈਨਲ ਵਿਚ ਮੁਕਾਬਲਾ ਆਸਟਰੇਲੀਆ ਚੈਂਪੀਅਨਜ਼ ਅਤੇ ਦੱਖਣੀ ਅਫਰੀਕਾ ਚੈਂਪੀਅਨਜ਼ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਭਾਰਤ ਦੀ ਚੈਂਪੀਅਨ ਟੀਮ ਵਿੱਚ ਯੁਵਰਾਜ ਸਿੰਘ, ਸ਼ਿਖਰ ਧਵਨ, ਸੁਰੇਸ਼ ਰੈਨਾ, ਹਰਭਜਨ ਸਿੰਘ, ਪਿਊਸ਼ ਚਾਵਲਾ, ਯੂਸਫ ਪਠਾਨ ਅਤੇ ਰੌਬਿਨ ਉਥੱਪਾ ਵਰਗੇ ਖਿਡਾਰੀ ਸ਼ਾਮਲ ਹਨ। ਇਸ ਟੀਮ ਨੇ 20 ਜੁਲਾਈ ਨੂੰ ਪਾਕਿਸਤਾਨ ਚੈਂਪੀਅਨਜ਼ ਖਿਲਾਫ ਆਪਣਾ ਗਰੁੱਪ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।
Advertisement
Advertisement
×