Video - Slap after IPL match: ਕੁਲਦੀਪ ਯਾਦਵ ਨੇ IPL ਮੈਚ ਪਿੱਛੋਂ ਰਿੰਕੂ ਸਿੰਘ ਨੂੰ ਥੱਪੜ ਮਾਰਿਆ? ਦੇਖੋ ਕੀ ਹੋਇਆ
Did Kuldeep Yadav slap Rinku Singh after IPL match? Here is what happened
ਕੁਲਦੀਪ ਯਾਦਵ ਕੈਮਰੇ ਵਿੱਚ ਰਿੰਕੂ ਸਿੰਘ ਨੂੰ ਥੱਪੜ ਮਾਰਦਾ ਹੋਇਆ ਕੈਦ, ਉਹ ਵੀ ਇੱਕ ਨਹੀਂ, ਸਗੋਂ ਦੋ ਵਾਰ; ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਈਰਲ ਹੋਈ ਵੀਡੀਓ ਤੇ ਪ੍ਰਸੰਸਕਾਂ ਵੱਲੋਂ ਗੁੱਸਾ ਜ਼ਾਹਰ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 30 ਅਪਰੈਲ
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ (DC) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੇ ਖੇਡੇ ਗਏ ਇਕ ਮੈਚ ਤੋਂ ਬਾਅਦ ਦਿੱਲੀ ਦਾ ਕੁਲਦੀਪ ਯਾਦਵ, ਕੇਕੇਆਰ ਦੇ ਰਿੰਕੂ ਸਿੰਘ ਨੂੰ ਥੱਪੜ ਮਾਰਦਿਆਂ ਕੈਮਰੇ ਵਿੱਚ ਕੈਦ ਹੋ ਗਿਆ ਸੀ। ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਅਜਿਹਾ ਇਕ ਵਾਰ ਨਹੀਂ, ਸਗੋਂ ਦੋ ਵਾਰ ਕੀਤਾ।
ਵੀਡੀਓ, ਜੋ ਤੇਜ਼ੀ ਨਾਲ ਵਾਇਰਲ ਹੋ ਗਈ ਵਿਚ ਕੁਲਦੀਪ ਅਤੇ ਰਿੰਕੂ ਨੂੰ ਦੂਜੇ ਖਿਡਾਰੀਆਂ ਨਾਲ ਇੱਕ ਹਲਕੇ-ਫੁਲਕੇ ਪਲ ਸਾਂਝੇ ਕਰਦਿਆਂ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਮਾਹੌਲ ਉਦੋਂ ਬਦਲ ਗਿਆ ਜਦੋਂ ਕੁਲਦੀਪ ਨੇ ਅਚਾਨਕ ਰਿੰਕੂ ਨੂੰ ਥੱਪੜ ਮਾਰਿਆ ਜੋ ਅਸਲ ਵਿਚ ਇਕ ਹਾਸੇ-ਠੱਠੇ ਵਾਲਾ ਮਾਮਲਾ ਜਾਪਦਾ ਸੀ।
ਦੂਜੇ ਪਾਸੇ ਰਿੰਕੂ ਇਸ ਤੋਂ ਸਪੱਸ਼ਟ ਤੌਰ 'ਤੇ ਹੈਰਾਨ ਸੀ ਤੇ ਉਸ ਨੇ ਇੱਕ ਗੰਭੀਰ ਭਾਵ ਨਾਲ ਜਵਾਬ ਦਿੱਤਾ ਅਤੇ ਕੁਲਦੀਪ ਨਾਲ ਸਖ਼ਤ ਲਹਿਜ਼ੇ ਵਿਚ ਗੱਲਬਾਤ ਕੀਤੀ। ਕਲਿੱਪ ਵਿੱਚ ਕੋਈ ਆਡੀਓ ਨਾ ਹੋਣ ਕਰਕੇ, ਇਹ ਸਾਫ਼ ਨਹੀਂ ਹੋ ਸਕਿਆ ਕਿ ਦੋਵਾਂ ਨੇ ਇਕ-ਦੂਜੇ ਨੂੰ ਕੀ ਆਖਿਆ, ਪਰ ਇਸ ਘਟਨਾ ਨੇ ਪ੍ਰਸ਼ੰਸਕਾਂ ਵਿੱਚ ਕੋਈ ਬਹੁਤਾ ਚੰਗਾ ਪ੍ਰਭਾਵ ਨਹੀਂ ਦਿੱਤਾ।
ਇੰਟਰਨੈੱਟ ਵਰਤੋਂਕਾਰਾਂ ਨੇ ਇਸ ਸਬੰਧੀ ਕੁਲਦੀਪ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕੁਝ ਨੇ ਤਾਂ ਬੀਸੀਸੀਆਈ ਤੋਂ ਕੁਲਦੀਪ ਦੀ ਮੁਅੱਤਲੀ ਦੀ ਮੰਗ ਕੀਤੀ ਹੈ।
ਦੇਖੋ ਵੀਡੀਓ:
Kuldeep slapping Rinku😭😭 @imkuldeep18 @rinkusingh235 #IPL #KuldeepYadav #RinkuSingh #DCvKKR pic.twitter.com/vL0WJ0Ld8h
— DM (@DM_20_12) April 29, 2025
ਪਹਿਲਾਂ ਮੈਚ ਵਿਚ ਕੇਕੇਆਰ ਨੇ ਡੀਸੀ ਨੂੰ 14 ਦੌੜਾਂ ਨਾਲ ਹਰਾ ਕੇ ਆਪਣੀਆਂ ਪਲੇਅ-ਆਫ ਵਿਚ ਪੁੱਜਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ।
ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੰਗਕ੍ਰਿਸ਼ ਰਘੂਵੰਸ਼ੀ (44) ਅਤੇ ਰਿੰਕੂ ਸਿੰਘ ਦੇ ਠੋਸ ਯੋਗਦਾਨ ਦੀ ਬਦੌਲਤ 9 ਵਿਕਟਾਂ 'ਤੇ 204 ਦੌੜਾਂ ਦਾ ਸਕੋਰ ਬਣਾਇਆ। ਫਾਫ ਡੂ ਪਲੇਸਿਸ ਦੇ ਸੰਘਰਸ਼ਪੂਰਨ 62, ਅਕਸ਼ਰ ਪਟੇਲ ਦੇ 43 ਅਤੇ ਵਿਪ੍ਰਜ ਨਿਗਮ ਦੀਆਂ ਤੇਜ਼ 38 ਦੌੜਾਂ ਦੇ ਬਾਵਜੂਦ, ਦਿੱਲੀ 9 ਵਿਕਟਾਂ 'ਤੇ 190 ਦੌੜਾਂ ਹੀ ਬਣਾ ਸਕੀ।
ਕੇਕੇਆਰ ਲਈ ਸੁਨੀਲ ਨਾਰਾਇਣ ਨੇ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 29 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦੋਂ ਕਿ ਮਿਸ਼ੇਲ ਸਟਾਰਕ ਨੇ 43 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅਕਸ਼ਰ ਅਤੇ ਵਿਪ੍ਰਜ ਨੇ ਦੋ-ਦੋ ਵਿਕਟਾਂ ਲਈਆਂ। (ਏਜੰਸੀ ਤੋਂ ਵੇਰਵਿਆਂ ਸਮੇਤ)