Vaibhav Suryavanshi sets record for youngest to score IPL ton: ਵੈਭਵ ਸੁੂਰਿਆਵੰਸ਼ੀ ਆਈਪੀਐੱਲ ’ਚ ਸੈਂਕੜਾ ਜੜਨ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣਿਆ
ਆਈਪੀਐੱਲ ਇਤਿਹਾਸ ’ਚ ਦੂਜਾ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ; Vaibhav registers 2nd fastest ton in history
Cricket - Indian Premier League - IPL - Rajasthan Royals v Gujarat Titans - Sawai Mansingh Stadium, Jaipur, India - April 28, 2025 Rajasthan Royals' Vaibhav Suryavanshi celebrates after becoming the youngest player to score an IPL century REUTERS/Abhijit Addya
Advertisement
ਜੈਪੁਰ, 29 ਅਪਰੈਲ
ਰਾਜਸਥਾਨ ਰੌਇਲਜ਼ ਦਾ ਨਵਾਂ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਆਈਪੀਐਲ ਵਿੱਚ ਸੈਂਕੜਾ ਲਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ। ਗੁਜਰਾਤ ਟਾਈਟਨਜ਼ ਖ਼ਿਲਾਫ਼ ਮੈਚ ਦੌਰਾਨ ਉਸ ਨੇ ਇਹ ਮਾਅਰਕਾ 14 ਸਾਲ ਅਤੇ 32 ਦਿਨ ਦੀ ਉਮਰ ਵਿੱਚ ਮਾਰਿਆ।
ਮੈਚ ਦੌਰਾਨ ਵੈਭਵ ਨੇ ਸਿਰਫ਼ 37 ਗੇਂਦਾਂ ’ਤੇ 101 ਦੌੜਾਂ ਦੀ ਪਾਰੀ ਖੇਡੀ ਤੇ ਨਾਲ ਹੀ ਆਈਪੀਐੱਲ ਇਤਿਹਾਸ ’ਚ ਦੂਜਾ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ। ਵੈਭਵ ਨੇ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ 11 ਛੱਕੇ ਤੇ 7 ਚੌਕੇ ਮਾਰੇ।
ਆਈਪੀਐੱਲ ’ਚ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਵੈਸਟ ਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਦੇ ਨਾਮ ਦਰਜ ਹੈ ਜੋ ਉਸ ਨੇ 2013 ’ਚ ਰੌਇਲ ਚੈਂਲੈਂਜਰਜ਼ ਬੰਗਲੂਰੂ ਵੱਲੋਂ ਖੇਡਦਿਆਂ ਪੁਣੇ ਵਾਰੀਅਰਜ਼ ਵਿਰੁੱਧ 30 ਗੇਂਦਾਂ ’ਤੇ ਬਣਾਇਆ ਸੀ। -ਪੀਟੀਆਈ
Advertisement
×