ਯੂਐੱਸ ਓਪਨ: ਬੋਪੰਨਾ ਤੇ ਸੁਤਜਿਆਦੀ ਦੀ ਜੋੜੀ ਕੁਆਰਟਰਜ਼ ’ਚ ਪੁੱਜੀ
ਨਿਊਯਾਰਕ, 1 ਸਤੰਬਰ ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੀ ਇੰਡੋਨੇਸ਼ਿਆਈ ਜੋੜੀਦਾਰ ਅਲਦਿਲਾ ਸੁਤਜਿਆਦੀ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਬੋਪੰਨਾ ਅਤੇ...
Advertisement
ਨਿਊਯਾਰਕ, 1 ਸਤੰਬਰ
ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੀ ਇੰਡੋਨੇਸ਼ਿਆਈ ਜੋੜੀਦਾਰ ਅਲਦਿਲਾ ਸੁਤਜਿਆਦੀ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਬੋਪੰਨਾ ਅਤੇ ਸੁਤਜਿਆਦੀ ਦੀ ਅੱਠਵਾਂ ਦਰਜਾ ਪ੍ਰਾਪਤ ਜੋੜੀ ਨੇ ਇੱਕ ਘੰਟੇ 13 ਮਿੰਟ ਤੱਕ ਚੱਲੇ ਦੂਜੇ ਗੇੜ ਦੇ ਮੈਚ ਵਿੱਚ ਆਸਟਰੇਲੀਆ ਦੇ ਜੌਹਨ ਪੀਅਰਸ ਅਤੇ ਚੈੱਕ ਗਣਰਾਜ ਦੀ ਕੈਟਰੀਨਾ ਸਿਨੀਆਕੋਵਾ ਨੂੰ 0-6, 7-6 (5) 10-7 ਨਾਲ ਹਰਾਇਆ। ਬੋਪੰਨਾ ਅਤੇ ਸੁਤਜਿਆਦੀ ਦਾ ਅਗਲਾ ਮੁਕਾਬਲਾ ਮੈਥਿਊ ਏਬਡੇਨ ਅਤੇ ਬਾਰਬੋਰਾ ਕ੍ਰੇਜੀਕੋਵਾ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ। ਬੋਪੰਨਾ ਅਤੇ ਏਬਡੇਨ ਦੀ ਜੋੜੀ ਪਹਿਲਾਂ ਹੀ ਪੁਰਸ਼ ਡਬਲਜ਼ ਦੇ ਤੀਜੇ ਗੇੜ ਵਿੱਚ ਪਹੁੰਚ ਚੁੱਕੀ ਹੈ। -ਪੀਟੀਆਈ
Advertisement
Advertisement
×