ਯੂਐੱਸ ਓਪਨ ਟੈਨਿਸ: ਜੋਕੋਵਿਚ ਨੇ ਰਿਕਾਰਡ 24ਵਾਂ ਗਰੈਂਡ ਸਲੈਮ ਜਿੱਤਿਆ
ਨਿਊਯਾਰਕ, 11 ਸਤੰਬਰ ਨੋਵਾਕ ਜੋਕੋਵਿਚ ਨੇ ਕਰੀਬ ਢਾਈ ਘੰਟੇ ਤੱਕ ਚੱਲੇ ਯੂਐੱਸ ਓਪਨ ਦੇ ਫਾਈਨਲ ਵਿੱਚ ਦਾਨਿਲ ਮੇਦਵੇਦੇਵ ਨੂੰ ਹਰਾ ਕੇ ਆਪਣਾ ਰਿਕਾਰਡ 24ਵਾਂ ਸਿੰਗਲ ਗਰੈਂਡ ਸਲੈਮ ਜਿੱਤ ਲਿਆ ਹੈ। ਲਗਭਗ ਇੱਕੋ ਜਿਹੇ ਅੰਦਾਜ਼ ਵਿੱਚ ਖੇਡਣ ਵਾਲੇ ਦੋਨਾਂ ਖਿਡਾਰੀਆਂ ਦਾ...
Advertisement
ਨਿਊਯਾਰਕ, 11 ਸਤੰਬਰ
ਨੋਵਾਕ ਜੋਕੋਵਿਚ ਨੇ ਕਰੀਬ ਢਾਈ ਘੰਟੇ ਤੱਕ ਚੱਲੇ ਯੂਐੱਸ ਓਪਨ ਦੇ ਫਾਈਨਲ ਵਿੱਚ ਦਾਨਿਲ ਮੇਦਵੇਦੇਵ ਨੂੰ ਹਰਾ ਕੇ ਆਪਣਾ ਰਿਕਾਰਡ 24ਵਾਂ ਸਿੰਗਲ ਗਰੈਂਡ ਸਲੈਮ ਜਿੱਤ ਲਿਆ ਹੈ। ਲਗਭਗ ਇੱਕੋ ਜਿਹੇ ਅੰਦਾਜ਼ ਵਿੱਚ ਖੇਡਣ ਵਾਲੇ ਦੋਨਾਂ ਖਿਡਾਰੀਆਂ ਦਾ ਮੈਚ ਦਿਲਚਸਪ ਰਿਹਾ। ਦਰਸ਼ਕਾਂ ਨੇ ਇਸ ਦਾ ਖੂਬ ਆਨੰਦ ਮਾਣਿਆ ਅਤੇ ਜਿੱਤ ਤੋਂ ਬਾਅਦ ਜੋਕੋਵਿਚ ਨੇ ਕੋਰਟ 'ਤੇ ਬੈਠ ਕੇ ਦਰਸ਼ਕਾਂ ਦਾ ਸ਼ੁਭਕਾਮਨਾਵਾਂ ਸਵੀਕਾਰ ਕੀਤਾ। ਜੋਕੋਵਿਚ ਨੇ ਆਪਣੀ ਪੂਰੀ ਊਰਜਾ ਵਰਤਦਿਆਂ 6-3, 7-6, 6-3 ਨਾਲ ਮੈਚ ਤੇ ਖ਼ਿਤਾਬ ਜਿੱਤਿਆ। ੲਿਸ ਤੋਂ ਪਹਿਲਾਂ 23 ਗਰੈਂਡ ਸਲੈਮ ਜਿੱਤਣ ਦਾ ਰਿਕਾਰਡ ਸੇਰੇਨਾ ਵਿਲੀਅਮਜ਼ ਦੇ ਨਾਮ ਹੈ।
Advertisement
Advertisement
×