ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਜੀਰੀ ਲੇਹੇਕਾ ਨੂੰ 6-4, 6-2, 6-4 ਨਾਲ ਹਰਾ ਕੇ ਯੂ ਐੱਸ ਓਪਨ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਹੈ, ਜਿੱਥੇ ਉਸ ਦਾ ਸਾਹਮਣਾ 24 ਵਾਰ ਦੇ ਗਰੈਂਡਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨਾਲ ਹੋਵੇਗਾ। ਅਲਕਰਾਜ਼ ਦੋ ਸਾਲ ਪਹਿਲਾਂ ਇੱਥੇ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰਡਕੋਰਟ ’ਤੇ ਗਰੈਂਡਸਲੈਮ ਸੈਮੀਫਾਈਨਲ ਵਿੱਚ ਪਹੁੰਚਿਆ ਹੈ। ਜੋਕੋਵਿਚ ਨੇ ਉਸ ਨੂੰ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਹਰਾਇਆ ਸੀ। ਜੇ ਅਲਕਰਾਜ਼ ਯੂ ਐੱਸ ਓਪਨ ਖਿਤਾਬ ਜਿੱਤਦਾ ਹੈ, ਤਾਂ ਉਹ ਜਾਨਿਕ ਸਿਨਰ ਨੂੰ ਪਛਾੜ ਕੇ ਏ ਟੀ ਪੀ ਰੈਂਕਿੰਗ ਵਿੱਚ ਸਿਖਰ ’ਤੇ ਪਹੁੰਚ ਜਾਵੇਗਾ। ਜੋਕੋਵਿਚ ਨੇ ਕੁਆਰਟਰ ਫਾਈਨਲ ਵਿੱਚ ਟੂਰਨਾਮੈਂਟ ਦੇ ਆਖਰੀ ਅਮਰੀਕੀ ਖਿਡਾਰੀ ਟੇਲਰ ਫ੍ਰਿਟਜ਼ ਨੂੰ 6-3, 7-5, 3-6, 6-4 ਨਾਲ ਹਰਾਇਆ। ਜੋਕੋਵਿਚ ਦਾ ਪਿਛਲੇ ਸਾਲ ਦੇ ਉਪ ਜੇਤੂ ਫ੍ਰਿਟਜ਼ ਖ਼ਿਲਾਫ਼ 11-0 ਦਾ ਜਿੱਤਣ ਦਾ ਰਿਕਾਰਡ ਹੈ। ਜੋਕੋਵਿਚ ਰਿਕਾਰਡ 53ਵੀਂ ਵਾਰ ਕਿਸੇ ਗਰੈਂਡਸਲੈਮ ਸੈਮੀਫਾਈਨਲ ’ਚ ਪਹੁੰਚਿਆ ਹੈ, ਜਿਸ ’ਚੋਂ ਉਸ ਨੇ ਫਲਸ਼ਿੰਗ ਮੀਡੋਜ਼ ਵਿੱਚ 14ਵੀਂ ਵਾਰ ਆਖਰੀ ਚਾਰ ’ਚ ਜਗ੍ਹਾ ਬਣਾਈ ਹੈ।
+
Advertisement
Advertisement
Advertisement
Advertisement
×