ਅੰਡਰ-19 ਮੁੱਕੇਬਾਜ਼ੀ: ਸ਼ਿਵਮ ਤੇ ਮੌਸਮ ਏਸ਼ੀਅਨ ਚੈਂਪੀਅਨਸ਼ਿਪ ਦੇ ਅਗਲੇ ਗੇੜ ’ਚ
ਭਾਵਨਾ ਸ਼ਰਮਾ ਤੇ ਯਾਤਰੀ ਪਟੇਲ ਨੇ ਚੈਂਪੀਅਨਸ਼ਿਪ ਦੇ ਅੰਡਰ-22 ਵਿੱਚ ਤਗ਼ਮੇ ਪੱਕੇ ਕੀਤੇ
Advertisement
ਭਾਰਤ ਦੇ ਮੁੱਕੇਬਾਜ਼ ਸ਼ਿਵਮ ਅਤੇ ਮੌਸਮ ਸੁਹਾਗ ਅੱਜ ਇੱਥੇ ਅੰਡਰ-19 ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਆਪੋ-ਆਪਣੇ ਭਾਰ ਵਰਗਾਂ ’ਚ ਜਿੱਤ ਦਰਜ ਕਰਕੇ ਅਗਲੇ ਗੇੜ ਵਿੱਚ ਪਹੁੰਚ ਗਏ ਹਨ।
ਪੁਰਸ਼ਾਂ ਦੇ 55 ਕਿਲੋ ਭਾਰ ਵਰਗ ਵਿੱਚ ਸ਼ਿਵਮ ਨੇ ਸਾਰੇ ਰਾਊਂਡਾਂ ਵਿੱਚ ਦਬਦਬਾ ਬਣਾਈ ਰੱਖਿਆ ਅਤੇ ਤੁਰਕਮੇਨਿਸਤਾਨ ਦੇ ਬੇਜ਼ਿਰਗੇਨ ਐਨਾਯੇਵ ਨੂੰ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਨਾਲ ਹਰਾ ਦਿੱਤਾ।
Advertisement
ਇਸ ਤੋਂ ਬਾਅਦ ਮੌਸਮ ਨੇ 65 ਕਿਲੋਗ੍ਰਾਮ ਭਾਰ ਵਰਗ ਦੇ ਸਖ਼ਤ ਮੁਕਾਬਲੇ ਵਿੱਚ ਕਜ਼ਾਖਸਤਾਨ ਦੇ ਐੱਨ ਮੁਖਿਤ ਨੂੰ 3-2 ਨਾਲ ਹਰਾਇਆ। ਹਾਲਾਂਕਿ ਸ਼ੁਭਮ ਨੂੰ 60 ਕਿਲੋਗ੍ਰਾਮ ਭਾਰ ਵਰਗ ਵਿੱਚ ਕਜ਼ਾਖਸਤਾਨ ਦੇ ਟੋਰਟੂਬੇਕ ਐਡੀਲੇਟ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸੇ ਦੌਰਾਨ ਭਾਵਨਾ ਸ਼ਰਮਾ ਤੇ ਯਾਤਰੀ ਪਟੇਲ ਨੇ ਚੈਂਪੀਅਨਸ਼ਿਪ ਦੇ ਅੰਡਰ-22 ਕੁਆਰਟਰ ਫਾਈਨਲ ਵਿੱਚ ਆਪਣੇ ਵਿਰੋਧੀ ਖਿਡਾਰੀਆਂ ’ਤੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਤਗ਼ਮੇ ਪੱਕੇ ਕੀਤੇ।
Advertisement
×