U23 ਵਿਸ਼ਵ ਕੁਸ਼ਤੀ Championships: ੇਭਾਰਤੀ ਮਹਿਲਾ ਪਹਿਲਵਾਨ ਨਿਸ਼ੂ, ਪੁਲਕਿਤ ਤੇ ਸ੍ਰਿਸ਼ਟੀ ਸੈਮੀਫਾਈਨਲ ’ਚ
Nishu, Pulkit and Srishti reach U23 World Championship semifinals ; ਪ੍ਰਿਆ ਕਾਂਸੀ ਦੇ ਤਗਮੇ ਲਈ ਕਰੇਗੀ ਮੁਕਾਬਲਾ
Advertisement
ਤਿੰਨ ਭਾਰਤੀ ਮਹਿਲਾ ਪਹਿਲਵਾਨ ਨਿਸ਼ੂ, ਪੁਲਕਿਤ ਤੇ ਸ੍ਰਿਸ਼ਟੀ Nishu, Pulkit and Srishti ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਥੇ ਅੰਡਰ-23 ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪੋ-ਆਪਣੇ ਵਰਗਾਂ ਦੇ ਸੈਮੀਫਾਈਨਲ ਵਿੱਚ ਪਹੁੰਚ ਗਈਆਂ।
ਨਿਸ਼ੂ (55 ਕਿਲੋ) ਨੇ ਜਾਪਾਨ ਦੀ ਐੱਮ ਕਿਯੂਕਾ Moe Kiyooka ਨੂੰ 6-2 ਨਾਲ ਹਰਾਇਆ ਤੇ ਫਿਰ ਕੀਰਾ ਸੋਲੋਬਚੁਕ Kira Solobchuk ਨੂੰ 10-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪੁਲਕਿਤ (65 ਕਿਲੋ) ਨੇ ਤਕਨੀਕੀ ਆਧਾਰ ’ਤੇ ਦੋਵੇਂ ਜਿੱਤਾਂ ਪ੍ਰਾਪਤ ਕੀਤੀਆਂ। ਇੱਥੇ U23 World Championships ਵਿੱਚ ਸ੍ਰਿਸ਼ਟੀ ਨੇ ਕੈਨੇਡਾ ਦੀ Maria Sawiak ਨੂੰ 10-0 ਅਤੇ ਤੁਰਕੀ ਦੀ Beyza Akkus ਨੂੰ 18-8 ਨਾਲ ਹਰਾਇਆ।
ਸ੍ਰਿਸ਼ਟੀ ਨੇ 68 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਮਨੋਲਾ ਸਕੋਬੇਲਸਕਾ Manola Skobelska ’ਤੇ 6-3 ਨਾਲ ਆਸਾਨ ਜਿੱਤ ਦਰਜ ਕੀਤੀ।
ਦੂਜੇ ਪਾਸੇ ਨੇਹਾ ਸ਼ਰਮਾ Neha Sharma ਨੂੰ 57 ਕਿਲੋ ਭਾਰ ਦੇ ਕੁਆਰਟਰ ਫਾਈਨਲ ਵਿੱਚ ਹਾਰ ਨਸੀਬ ਹੋਈ। ਹੈਨੀ ਕੁਮਾਰੀ Hanny Kumari (50 ਕਿਲੋ) ਤੇ ਦੀਕਸ਼ਾ ਮਲਿਕ Diksha Malik (72 ਕਿਲੋ) ਮੁਕਾਬਲੇ ਤੋਂ ਬਾਹਰ ਹੋ ਗਈਆਂ ਜਦੋਂ ਕਿ ਪ੍ਰਿਆ Priya 76 ਕਿਲੋ ਵਰਗ ਵਿੱਚ ਕਾਂਸੀ ਦੇ ਤਗਮੇ ਲਈ ਮੁਕਾਬਲਾ ਕਰੇਗੀ।
Advertisement
×