DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Third Test: ਨਿਊਜ਼ੀਲੈਂਡ ਨੇ ਨੌਂ ਵਿਕਟਾਂ ਦੇ ਨੁਕਸਾਨ ਨਾਲ 171 ਦੌੜਾਂ ਬਣਾਈਆਂ

Patel takes five-for as New Zealand dismiss India for 263
  • fb
  • twitter
  • whatsapp
  • whatsapp
featured-img featured-img
ਮੁੰਬਈ ਵਿਚ ਸ਼ਨਿੱਚਰਵਾਰ ਨੂੰ ਤੀਜੇ ਟੈਸਟ ਦੇ ਦੂਜੇ ਦਿਨ ਆਊਟ ਹੋਣ ਪਿੱਛੋਂ ਮੈਦਾਨ ਤੋਂ ਬਾਹਰ ਜਾਂਦਾ ਹੋਇਆ ਭਾਰਤ ਦਾ ਰਿਸ਼ਭ ਪੰਤ। -ਫੋਟੋ: ਏਐੱਨਆਈ
Advertisement

ਮੁੰਬਈ, 2 ਨਵੰਬਰ

ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਮੁੰਬਈ ਟੈਸਟ ਦੀ ਦੂਜੀ ਪਾਰੀ ਵਿਚ 143 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਟੀਮ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਨੌਂ ਵਿਕਟਾਂ ਦੇ ਨੁਕਸਾਨ ਨਾਲ 171 ਦੌੜਾਂ ਬਣਾ ਲਈਆਂ ਹਨ। ਇਸ ਵੇਲੇ ਏ ਪਟੇਲ ਨਾਬਾਦ ਖੇਡ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਦੀ ਟੀਮ ਪਹਿਲੀ ਪਾਰੀ ਵਿਚ 263 ਦੌੜਾਂ ਬਣਾ ਕੇ ਆਊਟ ਹੋ ਗਈ। ਦੂਜੇ ਪਾਸੇ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 235 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਭਾਰਤੀ ਸਪਿੰਨ ਗੇਂਦਬਾਜ਼ਾਂ ਦੀ ਫਿਰਕੀ ਨੇ ਕਿਵੀ ਖਿਡਾਰੀਆਂ ਨੂੰ ਖਾਸਾ ਤੰਗ ਕੀਤਾ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ ਚਾਰ ਤੇ ਆਰ ਅਸ਼ਿਵਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।

Advertisement

ਇਸ ਤੋਂ ਪਹਿਲਾਂ ਖੱਬੂ ਫਿਰਕੀ ਗੇਂਦਬਾਜ਼ ਐਜਾਜ਼ ਪਟੇਲ ਵੱਲੋਂ 103 ਦੌੜਾਂ ਦੇ ਕੇ ਭਾਰਤ ਦੀਆਂ ਪੰਜ ਵਿਕਟਾਂ ਝਟਕਾਏ ਜਾਣ ਸਦਕਾ ਨਿਊਜ਼ੀਲੈਂਡ ਨੇ ਤੀਜੇ ਟੈਸਟ ਦੀ ਪਹਿਲੀ ਪਾਰੀ ਵਿਚ ਮੇਜ਼ਬਾਨ ਭਾਰਤ ਨੂੰ ਸ਼ਨਿੱਚਰਵਾਰ ਨੂੰ 263 ਦੌੜਾਂ 'ਤੇ ਆਊਟ ਕਰ ਦਿੱਤਾ। ਇਸ ਕਾਰਨ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਦੇ ਆਧਾਰ ਉਤੇ ਮਹਿਜ਼ 28 ਦੌੜਾਂ ਦੀ ਲੀਡ ਹਾਸਲ ਹੋਈ ਹੈ। ਤਿੰਨ ਟੈਸਟ ਮੈਚਾਂ ਦੀ ਲੜੀ ਦਾ ਇਹ ਤੀਜਾ ਤੇ ਆਖ਼ਰੀ ਟੈਸਟ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।

ਭਾਰਤ ਨੇ ਅੱਜ ਬੀਤੇ ਦਿਨ ਦੇ ਆਪਣੇ 4 ਵਿਕਟਾਂ ਉਤੇ 86 ਦੌੜਾਂ ਦੇ ਸਕੋਰ ਤੋਂ ਦੂਜੇ ਦਿਨ ਦੀ ਖੇਡ ਦੀ ਸ਼ੁਰੂਆਤ ਕੀਤੀ। ਭਾਰਤ ਲਈ ਰਿਸ਼ਭ ਪੰਤ (60) ਨੇ ਜ਼ੋਰਦਾਰ ਹਮਲਾਵਰ ਪਾਰੀ ਖੇਡੀ ਅਤੇ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਦੂਜੇ ਪਾਸੇ ਸ਼ੁਭਮਨ ਗਿੱਲ (90) ਮਹਿਜ਼ 10 ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਿਆ।

ਇਸ ਦੌਰਾਨ ਨਿਊਜ਼ੀਲੈਂਡ ਨੇ ਕੁਝ ਕੈਚ ਵੀ ਛੱਡੇ, ਨਹੀਂ ਤਾਂ ਭਾਰਤੀ ਪਾਰੀ ਹੋਰ ਛੇਤੀ ਢਹਿ ਢੇਰੀ ਹੋ ਸਕਦੀ ਸੀ। ਨਿਊਜ਼ੀਲੈਂਡ ਨੂੰ ਈਸ਼ ਸੋਢੀ ਨੇ 38ਵੇਂ ਓਵਰ 'ਚ ਪੰਤ ਨੂੰ ਐੱਲਬੀਡਬਲਿਊ ਆਊਟ ਕਰ ਕੇ ਸਫਲਤਾ ਦਿਵਾਈ। ਪੰਤ ਦੇ ਝਟਕੇ ਨੇ ਭਾਰਤ ਦੀ ਦੌੜਾਂ ਬਣਾਉਣ ਦੀ ਰਫ਼ਤਾਰ ਮੱਠੀ ਕਰ ਦਿੱਤੀ, ਹਾਲਾਂਕਿ ਗਿੱਲ ਨੇ ਘਾਟੇ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਪਹਿਲੇ ਦਿਨ ਦੋ ਵਿਕਟਾਂ ਲੈਣ ਵਾਲੇ ਪਟੇਲ ਨੇ ਅੱਜ ਗਿੱਲ, ਸਰਫਰਾਜ਼ ਖਾਨ ਅਤੇ ਆਰ ਅਸ਼ਵਿਨ ਨੂੰ ਪੈਵੇਲਿਅਨ ਭੇਜ ਕੇ ਆਪਣੀਆਂ ਪੰਜ ਵਿਕਟਾਂ ਪੂਰੀਆਂ ਕੀਤੀਆਂ।

ਸੰਖੇਪ ਸਕੋਰ

ਨਿਊਜ਼ੀਲੈਂਡ ਪਹਿਲੀ ਪਾਰੀ: 65.4.1 ਓਵਰਾਂ ਵਿੱਚ 235 ’ਤੇ ਆਲ ਆਊਟ (ਡੈਰਲ ਮਿਸ਼ੇਲ 82, ਵਿਲ ਯੰਗ 71; ਗੇਂਦਬਾਜ਼ੀ ਭਾਰਤ: ਰਵਿੰਦਰ ਜਡੇਜਾ 5/65, ਵਾਸ਼ਿੰਗਟਨ ਸੁੰਦਰ 4/81), ਦੂਜੀ ਪਾਰੀ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 171 ਦੌੜਾਂ

ਭਾਰਤ ਪਹਿਲੀ ਪਾਰੀ: 59.4 ਓਵਰਾਂ ਵਿੱਚ 263 ’ਤੇ ਆਲ ਆਊਟ (ਸ਼ੁਭਮਨ ਗਿੱਲ 90, ਰਿਸ਼ਭ ਪੰਤ 60; ਗੇਂਦਬਾਜ਼ੀ ਨਿਊਜ਼ੀਲੈਂਡ: ਐਜਾਜ਼ ਪਟੇਲ 5/103)। -ਪੀਟੀਆਈ

Advertisement
×