ਭਾਰਤ ਤੇ ਅਫਗਾਨਿਸਤਾਨ ਵਿਚਾਲੇ ਮੁਕਾਬਲਾ ਅੱਜ
ਨਵੀਂ ਦਿੱਲੀ, 10 ਅਕਤੂਬਰ ਪਹਿਲੇ ਮੈਚ ਵਿੱਚ ਸ਼ੁਰੂਆਤੀ ਦਬਾਅ ਝੱਲਣ ਵਾਲੀ ਭਾਰਤੀ ਕ੍ਰਿਕਟ ਟੀਮ ਅਫਗਾਨਿਸਤਾਨ ਖ਼ਿਲਾਫ਼ ਭਲਕੇ ਬੁੱਧਵਾਰ ਨੂੰ ਇੱਥੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਦੂਜੇ ਮੁਕਾਬਲੇ ਵਿੱਚ ਇੱਕਪਾਸੜ ਜਿੱਤ ਦਰਜ ਕਰਨਾ ਚਾਹੇਗੀ। ਕਪਤਾਨ ਰੋਹਿਤ ਸ਼ਰਮਾ ਅਨੁਸਾਰ ਭਾਰਤ ਸਾਹਮਣੇ ਸਭ...
Advertisement
ਨਵੀਂ ਦਿੱਲੀ, 10 ਅਕਤੂਬਰ
ਪਹਿਲੇ ਮੈਚ ਵਿੱਚ ਸ਼ੁਰੂਆਤੀ ਦਬਾਅ ਝੱਲਣ ਵਾਲੀ ਭਾਰਤੀ ਕ੍ਰਿਕਟ ਟੀਮ ਅਫਗਾਨਿਸਤਾਨ ਖ਼ਿਲਾਫ਼ ਭਲਕੇ ਬੁੱਧਵਾਰ ਨੂੰ ਇੱਥੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਦੂਜੇ ਮੁਕਾਬਲੇ ਵਿੱਚ ਇੱਕਪਾਸੜ ਜਿੱਤ ਦਰਜ ਕਰਨਾ ਚਾਹੇਗੀ। ਕਪਤਾਨ ਰੋਹਿਤ ਸ਼ਰਮਾ ਅਨੁਸਾਰ ਭਾਰਤ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਨੌਂ ਵੱਖ-ਵੱਖ ਥਾਵਾਂ ’ਤੇ ਹਾਲਾਤ ਅਨੁਸਾਰ ਢਲਣਾ ਹੋਵੇਗੀ। ਚੇਪੌਕ ਵਿੱਚ ਹੌਲੀ ਅਤੇ ਸਪਿੰਨਰਾਂ ਲਈ ਸਹਾਇਕ ਪਿੱਚ ਤੋਂ ਬਾਅਦ ਹੁਣ ਭਾਰਤ ਦਾ ਮੈਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਹੈ, ਜਿੱਥੇ ਬੀਤੇ ਦਿਨੀਂ ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਵਿਚਾਲੇ ਖੇਡੇ ਗਏ ਮੈਚ ’ਚ 700 ਤੋਂ ਵੱਧ ਦੌੜਾਂ ਬਣੀਆਂ ਸਨ। ਭਾਰਤ ਲਈ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਮੁਸ਼ਕਲ ਨਹੀਂ ਹੋਵੇਗਾ। ਇਹ ਮੈਚ ਵਿਰਾਟ ਕੋਹਲੀ ਦੇ ਆਪਣੇ ਸ਼ਹਿਰ ਵਿੱਚ ਹੈ। ਉਹ ਆਪਣੇ ਨਾਮ ’ਤੇ ਬਣੇ ਪਵੇਲੀਅਨ ਸਾਹਮਣੇ ਖੇਡ ਕੇ ਆਪਣੇ ਪ੍ਰਸ਼ੰਸਕਾਂ ਲਈ ਇਹ ਮੈਚ ਯਾਦਗਾਰ ਬਣਾਉਣਾ ਚਾਹੇਗਾ। -ਪੀਟੀਆਈ
Advertisement
Advertisement
×