ਭਾਰਤ-ਇੰਗਲੈਂਡ ਵਿਚਾਲੇ ਆਖਰੀ ਟੈਸਟ ਅੱਜ ਤੋਂ
ਇੱਥੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਭਾਰਤ-ਇੰਗਲੈਂਡ ਟੈਸਟ ਲੜੀ ਦੇ ਪੰਜਵੇਂ ਅਤੇ ਆਖਰੀ ਮੈਚ ਵਿੱਚ ਇੰਗਲੈਂਡ ਦਾ ਕਪਤਾਨ ਬੈੱਨ ਸਟਾਕਸ ਅਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਟੀਮ ਵਿੱਚ ਸ਼ਾਮਲ ਨਹੀਂ ਹੋਣਗੇ, ਜਿਸ ਮਗਰੋਂ ਭਾਰਤ ਲਈ ਇਹ ਲੜੀ ਬਰਾਬਰੀ ’ਤੇ ਖ਼ਤਮ ਕਰਨ...
Advertisement
ਇੱਥੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਭਾਰਤ-ਇੰਗਲੈਂਡ ਟੈਸਟ ਲੜੀ ਦੇ ਪੰਜਵੇਂ ਅਤੇ ਆਖਰੀ ਮੈਚ ਵਿੱਚ ਇੰਗਲੈਂਡ ਦਾ ਕਪਤਾਨ ਬੈੱਨ ਸਟਾਕਸ ਅਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਟੀਮ ਵਿੱਚ ਸ਼ਾਮਲ ਨਹੀਂ ਹੋਣਗੇ, ਜਿਸ ਮਗਰੋਂ ਭਾਰਤ ਲਈ ਇਹ ਲੜੀ ਬਰਾਬਰੀ ’ਤੇ ਖ਼ਤਮ ਕਰਨ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਲੜੀ ’ਚ ਇੰਗਲੈਂਡ 2-1 ਨਾਲ ਅੱਗੇ ਚੱਲ ਰਿਹਾ ਹੈ। ਇੱਕ ਮੈਚ ਡਰਾਅ ਰਿਹਾ ਸੀ। ਸੱਜੇ ਮੋਢੇ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਕਪਤਾਨ ਸਟੋਕਸ ਨੂੰ ਬਾਹਰ ਕਰ ਦਿੱਤਾ ਗਿਆ ਹੈ। ਤੇਜ਼ ਗੇਂਦਬਾਜ਼ ਬ੍ਰਾਇਡਨ ਕਾਰਸ ਅਤੇ ਖੱਬੇ ਹੱਥ ਦੇ ਸਪਿੰਨਰ ਲਿਆਮ ਡਾਸਨ ਨੂੰ ਵੀ ਆਰਾਮ ਦਿੱਤਾ ਗਿਆ ਹੈ। ਸਟਾਕਸ ਦੀ ਜਗ੍ਹਾ ਓਲੀ ਪੋਪ ਟੀਮ ਦੀ ਕਪਤਾਨੀ ਕਰੇਗਾ। ਭਾਰਤੀ ਟੀਮ ’ਚੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਪਿਛਲੇ ਮੈਚ ਵਿੱਚ ਜ਼ਖ਼ਮੀ ਹੋਇਆ ਰਿਸ਼ਭ ਪੰਤ ਬਾਹਰ ਹੋਣਗੇ। ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਓਵਲ ਦੇ ਪਿੱਚ ਕਿਊਰੇਟਰ ਲੀ ਫੋਰਟਿਸ ਨਾਲ ਬਹਿਸ ਕਰਕੇ ਮਾਹੌਲ ਗਰਮਾ ਦਿੱਤਾ ਹੈ।
Advertisement
Advertisement
×