Tharun Mannepalli shocks top seed ਮਕਾਊ ਓਪਨ: ਲੀ ਚੇਓਕ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪੁੱਜਿਆ ਥਰੁਣ ਮੰਨੇਪੱਲੀ
ਬੈਡਮਿੰਟਨ ਮੁਕਾਬਲੇ ’ਚ 15ਵੇਂ ਰੈਂਕ ਦੇ ਖਿਡਾਰੀ ਨੂੰ ਹਰਾਇਆ
Advertisement
ਭਾਰਤ ਦੇ ਥਰੁਣ ਮੰਨੇਪੱਲੀ ਨੇ ਇੱਥੇ ਬੀਡਬਲਿਊਐਫ ਸੁਪਰ 300 ਟੂਰਨਾਮੈਂਟ ਮਕਾਊ ਓਪਨ ਵਿਚ ਹਾਂਗਕਾਂਗ ਦੇ ਸਿਖਰਲਾ ਦਰਜਾ ਪ੍ਰਾਪਤ ਲੀ ਚੇਓਕ ਯੀਯੂ ਨੂੰ ਹਰਾ ਦਿੱਤਾ ਹੈ। ਇਸ ਜਿੱਤ ਨਾਲ ਥਰੁਣ ਕੁਆਰਟਰ ਫਾਈਨਲ ਵਿੱਚ ਦਾਖਲ ਹੋ ਗਿਆ ਹੈ। ਇਸ ਤੋਂ ਪਹਿਲਾਂ ਥਰੁਣ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੇ 15ਵੇਂ ਨੰਬਰ ਦੇ ਖਿਡਾਰੀ ਲੀ ਨੂੰ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਮੈਚ ’ਚ 19-21, 21-14, 22-20 ਨਾਲ ਹਰਾਇਆ। 23 ਸਾਲਾ ਵਿਸ਼ਵ ਨੰਬਰ 47 ਦੀ ਰੈਂਕਿੰਗ ਵਾਲਾ ਥਰੁਣ ਫਰਵਰੀ ਵਿੱਚ ਜਰਮਨ ਓਪਨ ਵਿੱਚ ਆਖਰੀ ਅੱਠ ਵਿੱਚ ਪੁੱਜ ਗਿਆ ਸੀ। ਇਸ ਤੋਂ ਬਾਅਦ ਉਹ ਹੁਣ ਸੁਪਰ 300 ਟੂਰਨਾਮੈਂਟ ਦੇ ਆਪਣੇ ਦੂਜੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਕੁਆਰਟਰ ਫਾਈਨਲ ਵਿੱਚ ਥਰੁਣ ਦਾ ਸਾਹਮਣਾ ਵਿਸ਼ਵ ਦੇ 87ਵੇਂ ਨੰਬਰ ਦੇ ਖਿਡਾਰੀ ਚੀਨ ਦੇ ਹੂ ਜ਼ੇ ਐਨ ਨਾਲ ਹੋਵੇਗਾ।
Advertisement
Advertisement
×