ਹਾਲੇ (ਜਰਮਨੀ), 21 ਜੂਨ
ਅਲੈਗਜ਼ੈਂਦਰ ਜ਼ਵੇਰੇਵ ਨੇ ਹਾਲੇ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਫਲੇਵੀਓ ਕੋਬੋਲੀ ਨੂੰ 6-4, 7-6 ਨਾਲ ਹਰਾ ਕੇ ਪੰਜਵੀਂ ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਜ਼ਵੇਰੇਵ ਪੰਜ ਜਾਂ ਵੱਧ ਵਾਰ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪੰਜਵਾਂ ਖਿਡਾਰੀ ਬਣ ਗਿਆ ਹੈ। ਉਸ ਤੋਂ ਪਹਿਲਾਂ ਰੌਜਰ ਫੈਡਰਰ, ਯੇਵਗੇਨੀ ਕਾਫੇਲਨੀਕੋਵ, ਫਿਲਿਪ ਕੋਹਲਸ਼੍ਰਾਈਬਰ ਅਤੇ ਟੌਮੀ ਹਾਸ ਨੇ ਇਹ ਪ੍ਰਾਪਤੀ ਹਾਸਲ ਕੀਤੀ ਸੀ। ਸੈਮੀਫਾਈਨਲ ਵਿੱਚ ਜ਼ਵੇਰੇਵ ਦਾ ਸਾਹਮਣਾ ਦਾਨਿਲ ਮੈਦਵੇਦੇਵ ਨਾਲ ਹੋਵੇਗਾ। ਮੈਦਵੇਦੇਵ ਨੇ ਐਲੇਕਸ ਮਾਈਕਲਸਨ ਨੂੰ 6-4, 6-3 ਨਾਲ ਹਰਾਇਆ। ਦੂਜਾ ਸੈਮੀਫਾਈਨਲ ਅਲੈਗਜ਼ੈਂਦਰ ਬੁਬਲਿਕ ਅਤੇ ਕਾਰੇਨ ਖਚਾਨੋਵ ਵਿਚਾਲੇ ਖੇਡਿਆ ਜਾਵੇਗਾ। ਬੁਬਲਿਕ ਨੇ ਟੋਮਸ ਮਾਚੇਕ ਨੂੰ 7-6, 6-3 ਨਾਲ, ਜਦਕਿ ਖਚਾਨੋਵ ਨੇ ਟੋਮਸ ਮਾਰਟਿਨ ਏਚੇਵੇਰੀ ਨੂੰ 6-3, 6-2 ਨਾਲ ਹਰਾਇਆ। -ਏਪੀ
Advertisement
Advertisement
×