ਟੈਨਿਸ: ਵੀਨਸ ਵਿਲੀਅਮਜ਼ ਦੀ 16 ਮਹੀਨਿਆਂ ਮਗਰੋਂ ਜਿੱਤ ਨਾਲ ਵਾਪਸੀ
ਅਮਰੀਕਾ ਦੀ ਸੀਨੀਅਰ ਟੈਨਿਸ ਖਿਡਾਰਨ ਵੀਨਸ ਵਿਲੀਅਮਜ਼ ਨੇ 16 ਮਹੀਨੇ ਕੋਰਟ ਤੋਂ ਦੂਰ ਰਹਿਣ ਮਗਰੋਂ ਜਿੱਤ ਨਾਲ ਸ਼ਾਨਦਾਰ ਵਾਪਸੀ ਕੀਤੀ ਹੈ। 45 ਸਾਲਾ ਵੀਨਸ ਨੇ ਹਮਵਤਨ ਹੇਲੀ ਬੈਪਟਿਸਟ ਨਾਲ ਜੋੜੀ ਬਣਾਉਂਦਿਆਂ ਅੱਜ ‘ਡੀਸੀ’ ਓਪਨ ਦੇ ਪਹਿਲੇ ਗੇੜ ਵਿੱਚ ਕੈਨੇਡਾ ਦੀ...
Advertisement
ਅਮਰੀਕਾ ਦੀ ਸੀਨੀਅਰ ਟੈਨਿਸ ਖਿਡਾਰਨ ਵੀਨਸ ਵਿਲੀਅਮਜ਼ ਨੇ 16 ਮਹੀਨੇ ਕੋਰਟ ਤੋਂ ਦੂਰ ਰਹਿਣ ਮਗਰੋਂ ਜਿੱਤ ਨਾਲ ਸ਼ਾਨਦਾਰ ਵਾਪਸੀ ਕੀਤੀ ਹੈ। 45 ਸਾਲਾ ਵੀਨਸ ਨੇ ਹਮਵਤਨ ਹੇਲੀ ਬੈਪਟਿਸਟ ਨਾਲ ਜੋੜੀ ਬਣਾਉਂਦਿਆਂ ਅੱਜ ‘ਡੀਸੀ’ ਓਪਨ ਦੇ ਪਹਿਲੇ ਗੇੜ ਵਿੱਚ ਕੈਨੇਡਾ ਦੀ ਯੂਜਿਨੀ ਬੁਚਾਰਡ ਅਤੇ ਅਮਰੀਕਾ ਦੀ ਕਲੇਰਵੀ ਨਗੂਨੌ ਨੂੰ 6-3, 6-1 ਨਾਲ ਹਰਾ ਦਿੱਤਾ। ਹਾਲਾਂਕਿ, ਉਹ ਡਬਲਜ਼ ਵਿੱਚ ਲਗਪਗ ਤਿੰਨ ਸਾਲ ਮਗਰੋਂ ਮੁਕਾਬਲੇ ਵਿੱਚ ਉਤਰੀ ਹੈ। ਵੀਨਸ ਦੀ ਇਹ ਡਬਲਿਊਟੀਏ ਟੂਰ ’ਤੇ ਅਗਸਤ 2023 ਮਗਰੋਂ ਪਹਿਲੀ ਜਿੱਤ ਹੈ। ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵੀਨਸ ਮਾਰਚ 2024 ਵਿੱਚ ਮਿਆਮੀ ਓਪਨ ਦੇ ਪਹਿਲੇ ਗੇੜ ਵਿੱਚ ਹਾਰ ਗਈ ਸੀ। ਵੀਨਸ ਨੇ ਕੁੱਲ 21 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ।
Advertisement
Advertisement
×