ਟੈਨਿਸ: ਰਾਮਕੁਮਾਰ ਤੇ ਮਾਇਨੇਨੀ ਦੀ ਜੋੜੀ ਸੋਨ ਤਗ਼ਮੇ ਤੋਂ ਇੱਕ ਕਦਮ ਦੂਰ
ਹਾਂਗਜ਼ੂ: ਭਾਰਤ ਦੇ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਇਨੇਨੀ ਨੇ ਕੋਰੀਆ ਦੇ ਸਿਯੋਂਗਚਾਨ ਹੋਂਗ ਅਤੇ ਸੁਨਵੂ ਕਵੋਨ ਦੀ ਜੋੜੀ ਹਰਾ ਕੇ ਏਸ਼ਿਆਈ ਖੇਡਾਂ ਦੇ ਟੈਨਿਸ ਮੁਕਾਬਲੇ ਵਿੱਚ ਪੁਰਸ਼ ਵਰਗ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਮਾਇਨੇਨੀ ਅਤੇ ਰਾਮਕੁਮਾਰ ਨੇ ਸੈਮੀਫਾਈਨਲ...
Advertisement
ਹਾਂਗਜ਼ੂ: ਭਾਰਤ ਦੇ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਇਨੇਨੀ ਨੇ ਕੋਰੀਆ ਦੇ ਸਿਯੋਂਗਚਾਨ ਹੋਂਗ ਅਤੇ ਸੁਨਵੂ ਕਵੋਨ ਦੀ ਜੋੜੀ ਹਰਾ ਕੇ ਏਸ਼ਿਆਈ ਖੇਡਾਂ ਦੇ ਟੈਨਿਸ ਮੁਕਾਬਲੇ ਵਿੱਚ ਪੁਰਸ਼ ਵਰਗ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਮਾਇਨੇਨੀ ਅਤੇ ਰਾਮਕੁਮਾਰ ਨੇ ਸੈਮੀਫਾਈਨਲ ਵਿੱਚ 6-1, 6-7, 10-0 ਨਾਲ ਜਿੱਤ ਦਰਜ ਕੀਤੀ। ਹੁਣ ਭਾਰਤੀ ਟੀਮ ਦਾ ਸਾਹਮਣਾ ਫਾਈਨਲ ਵਿੱਚ ਚੀਨੀ ਤਾਇਪੇ ਦੀ ਜੋੜੀ ਨਾਲ ਹੋਵੇਗਾ, ਜਿਸ ਨੇ ਥਾਈਲੈਂਡ ਨੂੰ ਹਰਾਇਆ। ਭਾਰਤ ਨੇ ਪਿਛਲੀ ਵਾਰ ਜਕਾਰਤਾ ਵਿੱਚ ਵੀ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ ਸੀ, ਜਦੋਂ ਰੋਹਨ ਬੋਪੰਨਾ ਅਤੇ ਦਵਿਿਜੈ ਸ਼ਰਨ ਦੀ ਜੋੜੀ ਨੇ ਫਾਈਨਲ ਵਿੱਚ ਜਿੱਤ ਦਰਜ ਕੀਤੀ ਸੀ। ਇਸ ਵਾਰ ਬੋਪੰਨਾ ਅਤੇ ਯੁਕੀ ਭਾਂਬਰੀ ਦੀ ਜੋੜੀ ਬਾਹਰ ਹੋ ਗਈ ਪਰ ਬੋਪੰਨਾ ਅਤੇ ਰੁਤੂਜਾ ਭੋਸਲੇ ਮਿਕਸਡ ਡਬਲਜ਼ ਦੀ ਦੌੜ ਵਿੱਚ ਹਨ। -ਪੀਟੀਆਈ
Advertisement
Advertisement
×