DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੈਨਿਸ: ਲੇਹੇਕਾ ਨੂੰ ਹਰਾ ਕੇ ਸਿਨਰ ਫਰੈਂਚ ਓਪਨ ਦੇ ਚੌਥੇ ਗੇੜ ਵਿੱਚ

ਜੋਕੋਵਿਚ ਵੀ ਫਿਲਿਪ ਮਿਸੋਲਿਚ ਨੂੰ 6-3, 6-4, 6-2 ਨਾਲ ਹਰਾ ਕੇ ਆਖਰੀ 16 ’ਚ ਪੁੱਜਿਆ
  • fb
  • twitter
  • whatsapp
  • whatsapp
featured-img featured-img
Italy's Jannik Sinner returns the ball to Jiri Lehecka of the Czech Republic during their third round match of the French Tennis Open, at the Roland-Garros stadium, in Paris, Saturday, May 31, 2025.AP/PTI(AP05_31_2025_000246B)
Advertisement

ਪੈਰਿਸ, 1 ਜੂਨ

ਸਿਖਰਲਾ ਦਰਜਾ ਪ੍ਰਾਪਤ ਖਿਡਾਰੀ ਜਾਨਿਕ ਸਿਨਰ ਨੇ ਫਰੈਂਚ ਓਪਨ ਦੇ ਤੀਜੇ ਗੇੜ ਵਿੱਚ ਦਬਦਬਾ ਕਾਇਮ ਰੱਖਦਿਆਂ ਚੈੱਕ ਗਣਰਾਜ ਦੇ ਜਿਰੀ ਲੇਹੇਕਾ ਨੂੰ 6-0, 6-1, 6-2 ਨਾਲ ਹਰਾ ਦਿੱਤਾ। ਇਤਾਲਵੀ ਖਿਡਾਰੀ ਨੇ 23 ਸਾਲਾ ਲੇਹੇਕਾ ਨੂੰ ਇੱਕ ਘੰਟੇ 34 ਮਿੰਟ ਵਿੱਚ ਮਾਤ ਦਿੱਤੀ। ਮੈਚ ਜਿੱਤਣ ਮਗਰੋਂ ਸਿਨਰ ਨੇ ਕਿਹਾ ‘ਅਸੀਂ ਖੇਡ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਇਸ ਮੈਚ ਵਿੱਚ ਮੇਰੇ ਪ੍ਰਦਰਸ਼ਨ ਨੂੰ ਦੇਖਦਿਆਂ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਬਿਹਤਰ ਕਰ ਸਕਦਾ ਸੀ।’ ਸਿਨਰ ਨੇ ਮੈਚ ਵਿੱਚ 31 ਵਿਨਰ ਲਾਏ ਅਤੇ ਸਿਰਫ਼ ਨੌਂ ਗਲਤੀਆਂ ਕੀਤੀਆਂ। ਫਰੈਂਚ ਓਪਨ ਵਿੱਚ ਆਪਣਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸਿਨਰ ਨੂੰ ਅਗਲੇ ਗੇੜ ਵਿੱਚ ਦੁਨੀਆ ਦੇ 17ਵੇਂ ਨੰਬਰ ਦੇ ਖਿਡਾਰੀ ਆਂਦਰੇ ਰੂਬਲੇਵ ਦੀ ਚੁਣੌਤੀ ਦਾ ਸਾਹਮਣਾ ਕਰੇਗਾ।

Advertisement

ਉਧਰ ਤਜਰਬੇਕਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਫਰੈਂਚ ਓਪਨ ਦੇ ਤੀਜੇ ਗੇੜ ਫਿਲਿਪ ਮਿਸੋਲਿਚ ਨੂੰ 6-3, 6-4, 6-2 ਨਾਲ ਹਰਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਰਿਕਾਰਡ 24 ਗਰੈਂਡ ਸਲੈਮ ਜਿੱਤਣ ਵਾਲਾ ਜੋਕੋਵਿਚ ਲਗਾਤਾਰ 16ਵੀਂ ਵਾਰ ਫਰੈਂਚ ਓਪਨ ਦੇ ਚੌਥੇ ਗੇੜ ਵਿੱਚ ਪਹੁੰਚਿਆ ਹੈ। ਜਿਸ ਵੇਲੇ ਜੋਕੋਵਿਚ ਦਾ ਮੈਚ ਚੱਲ ਰਿਹਾ ਸੀ, ਉਸੇ ਵੇਲੇ ਟੈਨਿਸ ਕੋਰਟ ਤੋਂ ਥੋੜ੍ਹੀ ਦੂਰ ਫੁਟਬਾਲ ਦੀ ਚੈਂਪੀਅਨਜ਼ ਲੀਗ ਦਾ ਫਾਈਨਲ ਚੱਲ ਰਿਹਾ ਸੀ। ਜੋਕੋਵਿਚ ਆਪਣਾ ਮੈਚ ਖੇਡਣ ਦੀ ਜਗ੍ਹਾ ਫੁਟਬਾਲ ਮੈਚ ਦੇਖਣਾ ਚਾਹੁੰਦਾ ਸੀ। ਮੈਚ ਜਿੱਤਣ ਮਗਰੋਂ ਉਸ ਨੇ ਕਿਹਾ, ‘ਇਹ ਦਿਲਚਸਪ ਸੀ। ਇੱਥੇ ਸਟੇਡੀਅਮ ਵਿੱਚ ਦਰਸ਼ਕ ਫੁਟਬਾਲ ਮੈਚ ’ਤੇ ਵੀ ਨਜ਼ਰ ਰੱਖ ਰਹੇ ਸਨ। ਜਦੋਂ ਫੁਟਬਾਲ ਮੈਚ ਵਿੱਚ ਗੋਲ ਹੁੰਦਾ ਸੀ ਤਾਂ ਮੈਨੂੰ ਜਸ਼ਨ ਮਨਾ ਰਹੇ ਪੀਐੱਸਜੀ ਪ੍ਰਸ਼ੰਸਕਾਂ ਦੀ ਆਵਾਜ਼ ਸੁਣਾਈ ਦਿੰਦੀ ਸੀ। ਮੈਂ ਸੋਚ ਰਿਹਾ ਸੀ ਕਿ ਵਾਹ ਪੀਐੱਸਜੀ ਨੇ ਇੰਨੇ ਗੋਲ ਕਰ ਦਿੱਤੇ? ਮੈਨੂੰ ਪਤਾ ਲੱਗਾ ਕਿ ਪੀਐੱਸਜੀ ਨੇ 5-0 ਨਾਲ ਜਿੱਤ ਹਾਸਲ ਕੀਤੀ ਹੈ।’ ਆਖਰੀ 16 ਵਿੱਚ ਜੋਕੋਵਿਚ ਦਾ ਸਾਹਮਣਾ ਕੈਮ ਨੋਰੀ ਨਾਲ ਹੋਵੇਗਾ। ਇਸ ਦੌਰਾਨ ਨੈਦਰਲੈਂਡਜ਼ ਦੇ ਟੈਲਨ ਗ੍ਰੀਕਸਪੂਰ ਨੇ ਅਮਰੀਕੀ ਕੁਆਲੀਫਾਇਰ ਈਥਨ ਕੁਇਨ ਨੂੰ 4-6, 6-1, 6-7 6-1, 6-4 ਨਾਲ ਹਰਾਇਆ। ਗ੍ਰੀਕਸਪੋਰ ਦਾ ਅਗਲਾ ਮੁਕਾਬਲਾ 2024 ਦੇ ਉਪ ਜੇਤੂ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ। -ਪੀਟੀਆਈ

Advertisement
×