ਟੈਨਿਸ: ਜੋਕੋਵਿਚ ਨੂੰ ਹਰਾ ਕੇ ਸਿਨਰ ਫਰੈਂਚ ਓਪਨ ਦੇ ਫਾਈਨਲ ’ਚ
ਪੈਰਿਸ, 7 ਜੂਨ ਦੁਨੀਆ ਦੇ ਨੰਬਰ ਇੱਕ ਖਿਡਾਰੀ ਜਾਨਿਕ ਸਿਨਰ ਨੇ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ 6-4, 7-5, 7-6 (3) ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ...
Advertisement
ਪੈਰਿਸ, 7 ਜੂਨ
ਦੁਨੀਆ ਦੇ ਨੰਬਰ ਇੱਕ ਖਿਡਾਰੀ ਜਾਨਿਕ ਸਿਨਰ ਨੇ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ 6-4, 7-5, 7-6 (3) ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ ਮੌਜੂਦਾ ਚੈਂਪੀਅਨ ਕਾਰਲੋਸ ਅਲਕਰਾਜ਼ ਨਾਲ ਹੋਵੇਗਾ। ਸਿਨਰ ਪਹਿਲੀ ਵਾਰ ਫਰੈਂਚ ਓਪਨ ਦੇ ਫਾਈਨਲ ਵਿੱਚ ਪਹੁੰਚਿਆ ਹੈ। ਇਸ ਸਫ਼ਰ ਵਿੱਚ ਉਸ ਨੇ ਇੱਕ ਵੀ ਸੈੱਟ ਨਹੀਂ ਗੁਆਇਆ। ਸਿਨਰ ਆਪਣਾ ਚੌਥਾ ਗਰੈਂਡ ਸਲੈਮ ਖਿਤਾਬ, ਜਦਕਿ ਅਲਕਰਾਜ਼ ਆਪਣਾ ਪੰਜਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਪਹਿਲਾਂ ਅਲਕਰਾਜ਼ ਜਦੋਂ ਲੋਰੇਂਜ਼ੋ ਮੁਸੇਟੀ ਖ਼ਿਲਾਫ਼ 4-6, 7-6(3) 6-0, 2-0 ਨਾਲ ਅੱਗੇ ਸੀ ਤਾਂ ਅੱਠਵਾਂ ਦਰਜਾ ਪ੍ਰਾਪਤ ਇਤਾਲਵੀ ਖਿਡਾਰੀ ਲੱਤ ਦੀ ਸੱਟ ਕਾਰਨ ਰਿਟਾਇਰ ਹੋ ਗਿਆ। -ਏਪੀ
Advertisement
Advertisement
×