ਟੈਨਿਸ: ਸਬਾਲੇਂਕਾ ਤੇ ਪੇਗੁਲਾ ਵੁਹਾਨ ਓਪਨ ਦੇ ਕੁਆਰਟਰ ਫਾਈਨਲ ’ਚ
ਯੂ ਐੱਸ ਓਪਨ ਚੈਂਪੀਅਨ ਆਰੀਆਨਾ ਸਬਾਲੇਂਕਾ ਅਤੇ ਜੈਸਿਕਾ ਪੇਗੁਲਾ ਨੇ ਅੱਜ ਇੱਥੇ ਵੁਹਾਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਿਖ਼ਰਲੇ ਦਰਜੇ ’ਤੇ ਕਾਬਜ਼ ਸਬਾਲੇਂਕਾ ਨੇ ਲਿਊਦਮਿਲਾ ਸੈਮਸੋਨੋਵਾ ਨੂੰ ਸਿੱਧੇ ਸੈੱਟਾਂ ਵਿੱਚ 6-3, 6-3 ਨਾਲ ਹਰਾ...
Advertisement
ਯੂ ਐੱਸ ਓਪਨ ਚੈਂਪੀਅਨ ਆਰੀਆਨਾ ਸਬਾਲੇਂਕਾ ਅਤੇ ਜੈਸਿਕਾ ਪੇਗੁਲਾ ਨੇ ਅੱਜ ਇੱਥੇ ਵੁਹਾਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਿਖ਼ਰਲੇ ਦਰਜੇ ’ਤੇ ਕਾਬਜ਼ ਸਬਾਲੇਂਕਾ ਨੇ ਲਿਊਦਮਿਲਾ ਸੈਮਸੋਨੋਵਾ ਨੂੰ ਸਿੱਧੇ ਸੈੱਟਾਂ ਵਿੱਚ 6-3, 6-3 ਨਾਲ ਹਰਾ ਕੇ ਵੁਹਾਨ ਓਪਨ ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ 19ਵੀਂ ਜਿੱਤ ਦਰਜ ਕੀਤੀ। ਸਬਾਲੇਂਕਾ 2018, 2019 ਅਤੇ 2024 ਵਿੱਚ ਵੁਹਾਨ ਓਪਨ ਦਾ ਖਿਤਾਬ ਜਿੱਤ ਚੁੱਕੀ ਹੈ। ਇਸ ਤੋਂ ਪਹਿਲਾਂ ਜੈਸਿਕਾ ਪੇਗੁਲਾ ਨੇ ਤੀਜੇ ਸੈੱਟ ਵਿੱਚ ਸ਼ੁਰੂਆਤੀ ਸਰਵਿਸ ਬ੍ਰੇਕ ਤੋਂ ਉਭਰਦਿਆਂ ਏਕਾਤੇਰੀਨਾ ਅਲੈਗਜ਼ੈਂਦਰੋਵਾ ਨੂੰ 7-5, 3-6, 6-3 ਨਾਲ ਹਰਾਇਆ। ਪਿਛਲੇ ਹਫ਼ਤੇ ਚਾਈਨਾ ਓਪਨ ਦੇ ਸੈਮੀਫਾਈਨਲ ਵਿੱਚ ਹਾਰਨ ਵਾਲੀ ਪੇਗੁਲਾ ਨੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ।
Advertisement
Advertisement
×