ਟੈਨਿਸ: ਬਡੋਸਾ ਨੇ ਯੂਐੱਸ ਓਪਨ ’ਚੋਂ ਨਾਂ ਵਾਪਸ ਲਿਆ
ਪੌਲਾ ਬਡੋਸਾ ਨੇ ਪਿੱਠ ਦੀ ਸੱਟ ਕਾਰਨ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਉਹ 30 ਜੂਨ ਨੂੰ ਵਿੰਬਲਡਨ ਵਿੱਚ ਪਹਿਲੇ ਗੇੜ ’ਚ ਮਿਲੀ ਹਾਰ ਤੋਂ ਮਗਰੋਂ ਸੱਟ ਨਾਲ ਜੂਝ ਰਹੀ ਸੀ। ਯੂਐੱਸ ਟੈਨਿਸ ਐਸੋਸੀਏਸ਼ਨ ਨੇ ਬਡੋਸਾ...
Advertisement
ਪੌਲਾ ਬਡੋਸਾ ਨੇ ਪਿੱਠ ਦੀ ਸੱਟ ਕਾਰਨ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਉਹ 30 ਜੂਨ ਨੂੰ ਵਿੰਬਲਡਨ ਵਿੱਚ ਪਹਿਲੇ ਗੇੜ ’ਚ ਮਿਲੀ ਹਾਰ ਤੋਂ ਮਗਰੋਂ ਸੱਟ ਨਾਲ ਜੂਝ ਰਹੀ ਸੀ।
ਯੂਐੱਸ ਟੈਨਿਸ ਐਸੋਸੀਏਸ਼ਨ ਨੇ ਬਡੋਸਾ ਦੇ ਹਟਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਜਿਲ ਟੇਚਮੈਨ ਨੂੰ ਉਸ ਦੀ ਜਗ੍ਹਾ ਮੁੱਖ ਡਰਾਅ ਵਿੱਚ ਸ਼ਾਮਲ ਕੀਤਾ ਗਿਆ ਹੈ। ਯੂਐੱਸ ਓਪਨ ਦੇ ਮੁੱਖ ਡਰਾਅ ਦੇ ਮੈਚ 24 ਅਗਸਤ ਤੋਂ ਸ਼ੁਰੂ ਹੋਣਗੇ। ਸਪੇਨ ਦੀ 27 ਸਾਲਾ ਬਡੋਸਾ 2022 ਵਿੱਚ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਨੰਬਰ ਦੋ ’ਤੇ ਪਹੁੰਚੀ ਸੀ। ਉਹ ਇਸ ਵੇਲੇ ਵਿਸ਼ਵ ਰੈਂਕਿੰਗ ’ਚ 12ਵੇਂ ਸਥਾਨ ’ਤੇ ਹੈ।
Advertisement
Advertisement
×