ਟੈਨਿਸ: ਅਨਿਸੀਮੋਵਾ ਸੈਮੀਫਾਈਨਲ ’ਚ
ਅਮੈਂਡਾ ਅਨਿਸੀਮੋਵਾ ਨੇ ਪਹਿਲਾ ਸੈੱਟ ਟਾਈਬ੍ਰੇਕਰ ’ਚ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਵਿਸ਼ਵ ਦਰਜਾਬੰਦੀ ’ਚ ਦੂਜੇ ਸਥਾਨ ’ਤੇ ਕਾਬਜ਼ ਇਗਾ ਸਵਿਆਤੇਕ ਨੂੰ 6-7 (3), 6-4, 6-2 ਨਾਲ ਹਰਾ ਕੇ ਡਬਲਿਊ ਟੀ ਏ ਫਾਈਨਲਸ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ...
Advertisement
ਅਮੈਂਡਾ ਅਨਿਸੀਮੋਵਾ ਨੇ ਪਹਿਲਾ ਸੈੱਟ ਟਾਈਬ੍ਰੇਕਰ ’ਚ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਵਿਸ਼ਵ ਦਰਜਾਬੰਦੀ ’ਚ ਦੂਜੇ ਸਥਾਨ ’ਤੇ ਕਾਬਜ਼ ਇਗਾ ਸਵਿਆਤੇਕ ਨੂੰ 6-7 (3), 6-4, 6-2 ਨਾਲ ਹਰਾ ਕੇ ਡਬਲਿਊ ਟੀ ਏ ਫਾਈਨਲਸ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਅਮਰੀਕਾ ਦੀ ਅਮੈਂਡਾ ਨੇ ਵਿੰਬਲਡਨ ਫਾਈਨਲ ’ਚ ਪੋਲੈਂਡ ਦੀ ਖਿਡਾਰਨ ਤੋਂ 6-0, 6-0 ਨਾਲ ਹਾਰਨ ਮਗਰੋਂ ਸਵਿਆਤੇਕ ’ਤੇ ਲਗਾਤਾਰ ਦੂਜੀ ਹਾਸਲ ਕੀਤੀ। ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਅਨਿਸੀਮੋਵਾ ਨੇ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ’ਚ ਵੀ ਸਵਿਆਤੇਕ ਨੂੰ ਹਰਾਇਆ ਸੀ। ਇਸੇ ਦੌਰਾਨ ਈਲੇਨਾ ਰਿਬਾਕੀਨਾ ਨੇ ਇਕਾਤੇਰੀਨਾ ਅਲੈਗਜ਼ੈਂਡਰੋਵਾ ’ਤੇ 6-4, 6-4 ਨਾਲ ਜਿੱਤ ਦਰਜ ਕਰਦਿਆਂ ਆਪਣਾ ਰਾਊਂਡ ਰੌਬਿਨ ਗੇੜ ਪੂਰਾ ਕੀਤਾ। ਰਿਬਾਕੀਨਾ ਇਸ ਗਰੁੱਪ ਵਿੱਚੋਂ ਪਹਿਲਾਂ ਹੀ ਸੈਮੀਫਾਈਨਲ ’ਚ ਪਹੁੰਚ ਚੁੱਕੀ ਹੈ।
Advertisement
Advertisement
×

