ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟੈਨਿਸ: ਅਮਰੀਕੀ ਓਪਨ ’ਚ ਕਿਸਮਤ ਅਜ਼ਮਾਉਣਗੇ 10 ਸਾਬਕਾ ਚੈਂਪੀਅਨ

24 ਅਗਸਤ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
Advertisement

ਪਿਛਲੇ ਚੈਂਪੀਅਨ ਯਾਨਿਕ ਸਿਨਰ ਅਤੇ ਐਰਿਨਾ ਸਬਾਲੈਂਕਾ ਉਨ੍ਹਾਂ 10 ਸਾਬਕਾ ਅਮਰੀਕੀ ਓਪਨ ਜੇਤੂਆਂ ਵਿੱਚ ਸ਼ਾਮਲ ਹਨ ਜੋ ਅਗਲੇ ਮਹੀਨੇ ਹੋਣ ਵਾਲੇ ਸਾਲ ਦੇ ਇਸ ਆਖ਼ਰੀ ਗਰੈਂਡਸਲੇਮ ਟੂਰਨਾਮੈਂਟ ਵਿੱਚ ਆਪਣੀ ਕਿਸਮਤ ਅਜਮਾਉਣਗੇ।

ਅਮਰੀਕੀ ਟੈਨਿਸ ਐਸੋਸੀਏਸ਼ਨ ਨੇ 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਦੀ ਪ੍ਰਵੇਸ਼ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ 18 ਸਾਬਕਾ ਗਰੈਂਡਸਲੇਮ ਸਿੰਗਲਜ਼ ਚੈਂਪੀਅਨ ਸ਼ਾਮਲ ਹਨ। ਅਮਰੀਕੀ ਓਪਨ ਵਿੱਚ ਸਿੱਧਾ ਪ੍ਰਵੇਸ਼ 14 ਜੁਲਾਈ ਤੱਕ ਦੀ ਰੈਂਕਿੰਗ ’ਤੇ ਆਧਾਰਿਤ ਸੀ। ਪੁਰਸ਼ਾਂ ਲਈ ਕੱਟਆਫ਼ 101 ਅਤੇ ਔਰਤਾਂ ਲਈ 99 ਨੰਬਰ ਸੀ।

Advertisement

ਵਿਸ਼ਵ ਦੇ ਨੰਬਰ ਇਕ ਖਿਡਾਰੀ ਸਿਨਰ ਨੇ ਹਾਲ ਵਿੱਚ ਵਿੰਬਲਡਨ ਫਾਈਨਲ ਵਿੱਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਕਾਰਲੋਸ ਅਲਕਰਾਜ਼ ਨੂੰ ਹਰਾ ਕੇ ਆਪਣਾ ਚੌਥਾ ਗਰੈਂਡਸਲੇਮ ਖ਼ਿਤਾਬ ਜਿੱਤਿਆ ਸੀ। ਦੁਨੀਆ ਦੀ ਨੰਬਰ ਇਕ ਖਿਡਾਰਨ ਸਬਾਲੈਂਕਾ ਵਿੰਬਲਡਨ ਦੇ ਸੈਮੀ ਫਾਈਨਲ ਵਿੱਚ ਅਮਾਂਡਾ ਅਨਿਸਿਮੋਵਾ ਤੋਂ ਹਾਰ ਗਈ, ਜੋ ਕਿ ਸੰਤਵੇਂ ਨੰਬਰ ’ਤੇ ਹੈ ਅਤੇ ਸਿਖ਼ਰਲੇ ਅੱਠ ਵਿੱਚ ਸ਼ਾਮਲ ਚਾਰ ਅਮਰੀਕੀ ਖਿਡਾਰਨਾਂ ’ਚੋਂ ਇਕ ਹੈ। ਅਮਰੀਕਾ ਦੇ ਸਭ ਤੋਂ ਵੱਧ 30 ਖਿਡਾਰੀਆਂ (16 ਮਹਿਲਾ ਤੇ 14 ਪੁਰਸ਼) ਨੂੰ ਸਿੱਧੇ ਦਾਖ਼ਲਾ ਮਿਲਿਆ ਹੈ। -ਏਪੀ

Advertisement