ਟੇਬਲ ਟੈਨਿਸ: ਸਾਥੀਆਨ-ਬੱਤਰਾ ਤੇ ਹਰਮੀਤ-ਸ੍ਰੀਜਾ ਮਿਕਸਡ ਡਬਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ
ਹਾਂਗਜ਼ੂ, 27 ਸਤੰਬਰ ਭਾਰਤ ਦੀ ਜੀ ਸਾਥੀਆਨ ਅਤੇ ਮਨਿਕਾ ਬੱਤਰਾ ਦੀ ਜੋੜੀ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਟੇਬਲ ਟੈਨਿਸ ਮਿਕਸਡ ਡਬਲਜ਼ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਲਿਆ। ਸਾਥੀਆਨ ਅਤੇ ਬੱਤਰਾ ਨੇ ਥਾਈਲੈਂਡ ਦੀ ਨਾਪਾਤ ਥਾਨਮਾਥੀਕੋਮ...
Advertisement
ਹਾਂਗਜ਼ੂ, 27 ਸਤੰਬਰ
ਭਾਰਤ ਦੀ ਜੀ ਸਾਥੀਆਨ ਅਤੇ ਮਨਿਕਾ ਬੱਤਰਾ ਦੀ ਜੋੜੀ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਟੇਬਲ ਟੈਨਿਸ ਮਿਕਸਡ ਡਬਲਜ਼ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਲਿਆ। ਸਾਥੀਆਨ ਅਤੇ ਬੱਤਰਾ ਨੇ ਥਾਈਲੈਂਡ ਦੀ ਨਾਪਾਤ ਥਾਨਮਾਥੀਕੋਮ ਅਤੇ ਸੁਥਾਸਨਿੀ ਸਵੇਤਾਬੂਤ ਦੀ ਜੋੜੀ ਨੂੰ 10-12, 11-8, 11-3, 11-8 ਨਾਲ ਹਰਾਇਆ। ਬਾਅਦ ਵਿੱਚ ਹਰਮੀਤ ਦੇਸਾਈ ਨੇ ਸ੍ਰੀਜਾ ਅਕੁਲਾ ਨਾਲ ਮਿਲ ਕੇ ਮਕਾਓ ਦੀ ਚੀ ਚੇਂਗ ਚਿਓਂਗ ਅਤੇ ਹੁਈ ਲੀ ਸੀਕ ਨੂੰ 12-10, 11-7, 11-7 ਨਾਲ ਹਰਾ ਕੇ ਆਖਰੀ 16 ਦੇ ਗੇੜ ਵਿੱਚ ਜਗ੍ਹਾ ਬਣਾਈ। ਸਾਥੀਆਨ-ਬੱਤਰਾ ਨੇ ਖ਼ਰਾਬ ਸ਼ੁਰੂਆਤ ਕੀਤੀ ਅਤੇ ਇੱਕ ਗੇਮ ਨਾਲ ਪੱਛੜਨ ਮਗਰੋਂ 3-1 ਨਾਲ ਜਿੱਤ ਦਰਜ ਕੀਤੀ। -ਪੀਟੀਆਈ
Advertisement
Advertisement
×