ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਪਿਤਾ ਦਾ ਦੇਹਾਂਤ

ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਪਿਤਾ ਗਿਰੀਸ਼ ਬਤਰਾ ਦਾ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮਨਿਕਾ ਦੇ ਪਿਤਾ ਦਾ ਦੇਹਾਂਤ ਨੂੰ ਮੰਗਲਵਾਰ ਨੂੰ ਹੋਇਆ ਤੇ ਉਸੇ ਦਿਨ ਇੰਦਰਪੁਰੀ...
Advertisement

ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਪਿਤਾ ਗਿਰੀਸ਼ ਬਤਰਾ ਦਾ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮਨਿਕਾ ਦੇ ਪਿਤਾ ਦਾ ਦੇਹਾਂਤ ਨੂੰ ਮੰਗਲਵਾਰ ਨੂੰ ਹੋਇਆ ਤੇ ਉਸੇ ਦਿਨ ਇੰਦਰਪੁਰੀ ’ਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਗਿਰੀਸ਼ ਬਤਰਾ ਨਮਿਤ ਪ੍ਰਾਰਥਨਾ ਸਭਾ ਵੀਰਵਾਰ ਨੂੰ ਹੋਵੇਗੀ। ਦੱਸਣਯੋਗ ਹੈ ਕਿ ਮਨਿਕਾ ਬਤਰਾ ਭਾਰਤ ਦੀਆਂ ਸਿਖਰਲੀਆਂ ਮਹਿਲਾ ਖਿਡਾਰਨਾਂ ’ਚ ਸ਼ੁਮਾਰ ਹੈ। ਉਸ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਮਹਿਲਾ ਸਿੰਗਲਜ਼ ਤੇ ਮਹਿਲਾ ਟੀਮ ਮੁਕਾਬਲੇ ’ਚ ਸੋਨ ਤਗ਼ਮੇ ਜਿੱਤੇ ਸਨ। ਮਨਿਕਾ ਨੇ ਮਹਿਲਾ ਡਬਲਜ਼ ’ਚ ਚਾਂਦੀ ਤੇ ਮਿਕਸਡ ਡਬਲਜ਼ ’ਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਜਕਾਰਤਾ ਏਸ਼ਿਆਈ ਖੇਡਾਂ-2018 ’ਚ ਉਸ ਨੇ ਮਿਕਸਡ ਡਬਲਜ਼ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement
Advertisement