DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ20 ਲੜੀ: ਭਾਰਤ ਨੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾਇਆ

ਹਾਰਦਿਕ ਪੰਡਿਆ ਨੇ 16 ਗੇਂਦਾਂ ’ਤੇ ਨਾਬਾਦ 39 ਦੌੜਾਂ ਬਣਾਈਆਂ; ਅਰਸ਼ਦੀਪ ਤੇ ਵਰੁਨ ਚੱਕਰਵਰਤੀ ਨੇ ਤਿੰਨ-ਤਿੰਨ ਵਿਕਟਾਂ ਲਈਆਂ
  • fb
  • twitter
  • whatsapp
  • whatsapp
featured-img featured-img
ਮੈਚ ਦੌਰਾਨ ਬੰਗਲਾਦੇਸ਼ ਖ਼ਿਲਾਫ਼ ਸ਼ਾਟ ਮਾਰਦਾ ਹੋਇਆ ਭਾਰਤੀ ਬੱਲੇਬਾਜ਼ ਹਾਰਦਿਕ ਪੰਡਿਆ। -ਫੋਟੋ: ਪੀਟੀਆਈ
Advertisement

ਗਵਾਲੀਅਰ, 6 ਅਕਤੂਬਰ

India beat Bangladesh by seven wickets in first T20 ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ20 ਮੈਚ ਵਿੱਚ ਅੱਜ ਇੱਥੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਬੰਗਲਾਦੇਸ਼ ਦੀ ਟੀਮ ਨੂੰ 127 ਦੌੜਾਂ ’ਤੇ ਆਊਟ ਕਰ ਦਿੱਤਾ। ਉਪਰੰਤ 49 ਗੇਂਦਾਂ ਬਾਕੀ ਰਹਿੰਦੇ ਹੋਏ 128 ਦੌੜਾਂ ਦਾ ਟੀਚਾ ਹਾਸਲ ਕਰ ਕੇ ਜਿੱਤ ਦਰਜ ਕੀਤੀ।

Advertisement

ਮੈਚ ਦੌਰਾਨ ਪ੍ਰਤੀਕਿਰਿਆ ਦਿੰਦਾ ਹੋਇਆ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ। -ਫੋਟੋ: ਪੀਟੀਆਈ

ਭਾਰਤ ਨੇ ਹਾਰਦਿਕ ਪੰਡਿਆ (39 ਨਾਬਾਦ), ਸੰਜੂ ਸੈਮਸਨ (29) ਅਤੇ ਕਪਤਾਨ ਸੂਰਿਆਕੁਮਾਰ ਯਾਦਵ (29) ਦੀਆਂ ਪਾਰੀਆਂ ਦੀ ਬਦੌਲਤ 8.1 ਓਵਰ ਬਾਕੀ ਰਹਿੰਦੇ ਹੋਏ ਤਿੰਨ ਵਿਕਟਾਂ ’ਤੇ 132 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਲੈੱਗ ਸਪਿੰਨਰ ਵਰੁਨ ਚੱਕਰਵਰਤੀ ਨੇ 31 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। -ਪੀਟੀਆਈ

Advertisement
×