ਟੀ-20: ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ 9 ਦੌੜਾਂ ਨਾਲ ਹਰਾਇਆ
ਨਿੳੂਜ਼ੀਲੈਂਡ ਨੌਂ ਵਿਕਟਾਂ ਦੇ ਨੁਕਸਾਨ ਨਾਲ 177 ਦੌਡ਼ਾਂ; ਵੈਸਟ ਇੰਡੀਜ਼ ਆਲ ਆੳੂਟ 168
Advertisement
New Zealand won by 9 runs ਇੱਥੇ ਟੀ-20 ਮੈਚ ਵਿਚ ਅੱਜ ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ ਨੌਂ ਦੌੜਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 177 ਦੌੜਾਂ ਬਣਾਈਆਂ ਜਦਕਿ ਵੈਸਟ ਇੰਡੀਜ਼ ਦੀ ਪੂਰੀ ਟੀਮ 19.5 ਓਵਰਾਂ ਵਿਚ 168 ਦੌੜਾਂ ’ਤੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਕੋਨਵੇਅ ਨੇ 34 ਗੇਂਦਾਂ ਵਿਚ 56 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਡੈਰਿਲ ਮਿਸ਼ੇਲ ਨੇ 24 ਗੇਂਦਾਂ ਵਿਚ 41 ਦੌੜਾਂ ਦਾ ਯੋਗਦਾਨ ਪਾਇਆ। ਦੂਜੇ ਪਾਸੇ ਵੈਸਟ ਇੰਡੀਜ਼ ਵਲੋਂ ਹੇਠਲੇ ਕ੍ਰਮ ਦੇ ਬੱਲੇਬਾਜ਼ ਵਜੋਂ ਰੋਮਾਰੀਓ ਸ਼ੈਫਰਡ ਨੇ 34 ਗੇਂਦਾਂ ਵਿਚ 39 ਦੌੜਾਂ ਤੇ ਸ਼ਮਾਰ ਸਪਰਿੰਗਰ ਨੇ 20 ਗੇਂਦਾਂ ਵਿਚ 39 ਦੌੜਾਂ ਬਣਾਈਆਂ ਪਰ ਵੈਸਟ ਇੰਡੀਜ਼ ਨੂੰ ਜਿੱਤ ਨਾ ਦਿਵਾ ਸਕੇ।
Advertisement
Advertisement
×

