DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ-20 ਮੁੰਬਈ ਲੀਗ: ਫਾਈਨਲ ’ਚ ਮੁੰਬਈ ਫਾਲਕਨਜ਼ ਤੇ ਮਰਾਠਾ ਰੌਇਲਜ਼ ਵਿਚਾਲੇ ਟੱਕਰ

ਮੁੰਬਈ: ਸ਼੍ਰੇਅਸ ਅਈਅਰ ਦੀ ਅਗਵਾਈ ਹੇਠਲੀ ਸੋਬੋ ਮੁੰਬਈ ਫਾਲਕਨਜ਼ ਦੀ ਟੀਮ ਵੀਰਵਾਰ ਨੂੰ ਟੀ-20 ਮੁੰਬਈ ਲੀਗ ਦੇ ਫਾਈਨਲ ਵਿੱਚ ਮਰਾਠਾ ਰੌਇਲਜ਼ ਮੁੰਬਈ ਸਾਊਥ ਸੈਂਟਰਲ ਨਾਲ ਭਿੜੇਗੀ। ਅਈਅਰ ਦੀ ਕਪਤਾਨੀ ਵਾਲੀ ਟੀਮ ਨੇ ਪੰਜ ’ਚੋਂ ਚਾਰ ਮੈਚ ਜਿੱਤੇ ਹਨ। ਸੈਮੀਫਾਈਨਲ ਵਿੱਚ...
  • fb
  • twitter
  • whatsapp
  • whatsapp
Advertisement

ਮੁੰਬਈ: ਸ਼੍ਰੇਅਸ ਅਈਅਰ ਦੀ ਅਗਵਾਈ ਹੇਠਲੀ ਸੋਬੋ ਮੁੰਬਈ ਫਾਲਕਨਜ਼ ਦੀ ਟੀਮ ਵੀਰਵਾਰ ਨੂੰ ਟੀ-20 ਮੁੰਬਈ ਲੀਗ ਦੇ ਫਾਈਨਲ ਵਿੱਚ ਮਰਾਠਾ ਰੌਇਲਜ਼ ਮੁੰਬਈ ਸਾਊਥ ਸੈਂਟਰਲ ਨਾਲ ਭਿੜੇਗੀ। ਅਈਅਰ ਦੀ ਕਪਤਾਨੀ ਵਾਲੀ ਟੀਮ ਨੇ ਪੰਜ ’ਚੋਂ ਚਾਰ ਮੈਚ ਜਿੱਤੇ ਹਨ। ਸੈਮੀਫਾਈਨਲ ਵਿੱਚ ਇਸ ਨੇ ਨਮੋ ਬਾਂਦਰਾ ਬਲਾਸਟਰਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ। ਅਈਅਰ ਸੈਮੀਫਾਈਨਲ ਵਿੱਚ ਸਿਰਫ਼ ਇੱਕ ਦੌੜ ਬਣਾ ਸਕਿਆ ਪਰ ਫਾਈਨਲ ਵਿੱਚ ਉਹ ਇਹ ਗਲਤੀ ਸੁਧਾਰਨਾ ਚਾਹੇਗਾ। ਕੁਝ ਦਿਨ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਮਗਰੋਂ ਪੰਜਾਬ ਕਿੰਗਜ਼ ਦਾ ਕਪਤਾਨ ਅਈਅਰ ਖਿਤਾਬ ਜਿੱਤਣ ਲਈ ਬੇਤਾਬ ਹੋਵੇਗਾ। ਦੂਜੇ ਸੈਮੀਫਾਈਨਲ ਵਿੱਚ ਮਰਾਠਾ ਰੌਇਲਜ਼ ਨੇ ਈਗਲ ਠਾਣੇ ਸਟ੍ਰਾਈਕਰਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ। -ਪੀਟੀਆਈ

Advertisement
Advertisement
×