ਟੀ-20: ਭਾਰਤੀ ਟੀਮ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਵਿੱਚੋਂ ਬਾਹਰ
ਪਹਿਲਾਂ ਮੈਚ ਟਾੲੀ ਹੋਇਆ; ਸੁਪਰ ਓਵਰ ਵਿੱਚ ਹਾਰੀ ਭਾਰਤੀ ਟੀਮ; ਬੰਗਲਾਦੇਸ਼ ਏ 194 ਦੌਡ਼ਾਂ; ਭਾਰਤ ਏ 194 ਦੌਡ਼ਾਂ
Advertisement
ਦੋਹਾ ਵਿੱਚ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਦਾ ਸੈਮੀਫਾਈਨਲ ਮੈਚ ਅੱਜ ਭਾਰਤ ਏ ਤੇ ਬੰਗਲਾਦੇਸ਼ ਏ ਦਰਮਿਆਨ ਖੇਡਿਆ ਗਿਆ ਜਿਸ ਵਿਚ ਭਾਰਤੀ ਟੀਮ ਹਾਰ ਕੇ ਇਸ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ ਹੈ। ਇਸ ਮੈਚ ਵਿਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 194 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਭਾਰਤੀ ਟੀਮ ਨੇ ਵੀ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 194 ਦੌੜਾਂ ਬਣਾ ਕੇ ਮੈਚ ਟਾਈ ਕਰ ਦਿੱਤਾ। ਭਾਰਤ ਨੇ ਆਖਰੀ ਗੇਂਦ ਵਿਚ ਤਿੰਨ ਦੌੜਾਂ ਬਣਾ ਕੇ ਮੈਚ ਟਾਈ ਕੀਤਾ ਪਰ ਸੁਪਰ ਓਵਰ ਵਿਚ ਭਾਰਤੀ ਟੀਮ ਇਕ ਦੌੜ ਵੀ ਨਹੀਂ ਬਣਾ ਸਕੀ। ਦੂਜੇ ਪਾਸੇ ਬੰਗਲਾਦੇਸ਼ ਨੇ ਵੀ ਸੁਪਰ ਓਵਰ ਦੀ ਪਹਿਲੀ ਗੇਂਦ ਵਿਚ ਵਿਕਟ ਗੁਆ ਦਿੱਤੀ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ ਨੇ ਵਾਈਡ ਗੇਂਦ ਸੁੱਟੀ ਜਿਸ ਕਾਰਨ ਬੰਗਲਾਦੇਸ਼ ਫਾਈਨਲ ਵਿਚ ਪੁੱਜ ਗਿਆ।
Advertisement
Advertisement
×

