DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ-20: ਇਤਿਹਾਸ ਵਿੱਚ ਪਹਿਲੀ ਵਾਰ ਤੀਜੇ ਸੁਪਰ ਓਵਰ ’ਚ ਹੋਇਆ ਜਿੱਤ-ਹਾਰ ਦਾ ਫੈਸਲਾ

ਤੀਜੇ ਸੁਪਰ ਓਵਰ ਦੌਰਾਨ ਨੀਦਰਲੈਂਡ ਦੇ ਲੇਵਿਟ ਨੇ ਨੇਪਾਲ ਦੇ ਸੰਦੀਪ ਲਾਮੀਛਾਨੇ ਦੀ ਗੇਂਦ ’ਤੇ ਛੱਕਾ ਲਗਾ ਕੇ ਕੀਤੀ ਸ਼ਾਨਦਾਰ ਸਮਾਪਤੀ
  • fb
  • twitter
  • whatsapp
  • whatsapp

ਗਲਾਸਗੋ, 17 ਜੂਨ

ਟੀ-20 ਮੁਕਾਬਲਾ ਆਮ ਕਰਕੇ ਟਾਈ ਹੋਣ ਦੀ ਸੂਰਤ ਵਿੱਚ ਅਕਸਰ ਇੱਕ ਹੀ ਸੁਪਰ ਓਵਰ ਵਿੱਚ ਜਿੱਤ ਹਾਰ ਦਾ ਫੈਸਲਾ ਹੋ ਜਾਂਦਾ ਹੈ। ਪਰ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਜਿੱਤ ਹਾਰ ਦੇ ਫੈਸਲੇ ਲਈ ਇੱਕ ਜਾਂ ਦੋ ਨਹੀਂ ਬਲਕਿ ਤਿੰਨ ਸੁਪਰ ਓਵਰ ਸੁੱਟਣੇ ਪਏ। ਮਾਈਕਲ ਲੇਵਿਟ ਨੇ ਤੀਜੇ ਸੁਪਰ ਓਵਰ ਵਿੱਚ ਛੱਕਾ ਮਾਰ ਕੇ ਸੋਮਵਾਰ ਰਾਤ ਨੂੰ ਇੱਥੇ ਨੀਦਰਲੈਂਡ ਨੂੰ ਜਿੱਤ ਦਿਵਾਈ।

ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ’ਤੇ 152 ਦੌੜਾਂ ਬਣਾਉਣ ਤੋਂ ਬਾਅਦ ਡੱਚ ਜਿੱਤ ਵੱਲ ਵਧਦੇ ਨਜ਼ਰ ਆ ਰਹੇ ਸਨ, ਕਿਉਂਕਿ ਨੇਪਾਲ ਨੂੰ ਆਖਰੀ ਓਵਰ ਵਿੱਚ 16 ਦੌੜਾਂ ਦੀ ਲੋੜ ਸੀ। ਹਾਲਾਂਕਿ ਆਖਰੀ ਗੇਂਦ ਤੱਕ ਨੇਪਾਲ ਸਿਰਫ ਸਕੋਰ ਬਰਾਬਰ ਕਰ ਸਕਿਆ। ਜਿਸ ਤੋਂ ਬਾਅਦ ਦੋਹਾਂ ਟੀਮਾਂ ਨੂੰ ਸੁਪਰ ਓਵਰ ਖੇਡਣਾ ਪਿਆ। ਕੁਸ਼ਲ ਭੁਰਟੇਲ ਨੇ ਨੇਪਾਲ ਨੂੰ ਪਹਿਲੇ ਸੁਪਰ ਓਵਰ ਵਿੱਚ 18 ਦੌੜਾਂ ਬਣਾਈਆਂ, ਪਰ ਓਪਨਰ ਮੈਕਸ ਓ'ਡੌਡ ਨੇ ਡੱਚ ਦੇ ਜਵਾਬ ਵਿੱਚ ਪੰਜਵੀਂ ਅਤੇ ਛੇਵੀਂ ਗੇਂਦ ’ਤੇ ਕ੍ਰਮਵਾਰ ਇੱਕ ਛੱਕਾ ਅਤੇ ਇੱਕ ਚੌਕਾ ਲਾ ਕੇ ਸਕੋਰ ਬਰਾਬਰ ਕਰ ਦਿੱਤਾ।

ਫਿਰ ਮੈਚ ਦੂਜੇ ਸੁਪਰ ਓਵਰ ਤੱਕ ਵਧ ਗਿਆ ਨੀਦਰਲੈਂਡ ਨੇ ਇਸ ਸੁਪਰ ਓਵਰ ਵਿੱਚ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 17 ਦੌੜਾਂ ਬਣਾਈਆਂ। ਪਰ ਦੁਬਾਰਾ ਦੀਪੇਂਦਰ ਸਿੰਘ ਐਰੀ ਨੇ ਕਾਈਲ ਕਲੇਨ ਦੀ ਆਖਰੀ ਗੇਂਦ ਨੂੰ ਬਾਊਂਡਰੀ ਤੋਂ ਬਾਹਰ ਭੇਜ ਕੇ ਮੈਚ ਨੂੰ ਇੱਕ ਹੋਰ ਭਾਵ ਤੀਜੇ ਸੁਪਰ ਓਵਰ ਵਿੱਚ ਲਿਆ ਦਿੱਤਾ। ਸੁਪਰ ਓਵਰਾਂ ਦੀ ਵਧਦੀ ਜਾ ਰਹੀ ਇਸ ਅਣਕਿਆਸੀ ਖੇਡ ਨੇ ਦਰਸ਼ਕਾਂ ਨੂੰ ਆਪਣੀਆਂ ਸੀਟਾਂ ’ਤੇ ਬੰਨ੍ਹ ਕੇ ਬੈਠਣ ਲਈ ਮਜਬੂਰ ਕਰ ਦਿੱਤਾ।ਤੀਜਾ ਸੁਪਰ ਓਵਰ ਸ਼ੁਰੂ ਹੋਇਆ ਅਤੇ ਡੱਚ ਦੇ ਆਫ-ਸਪਿਨਿੰਗ ਆਲਰਾਊਂਡਰ ਜ਼ੈਕ ਲਾਇਨ-ਕੈਚੇਟ ਨੇ ਨੇਪਾਲ ਦਾ ਓਵਰ ਚਾਰ ਗੇਂਦਾਂ ਵਿੱਚ ਦੋ ਵਿਕਟਾਂ ਲੈ ਕੇ ਬਿਨਾਂ ਕੋਈ ਦੌੜ ਦਿੱਤੇ ਖਤਮ ਕਰ ਦਿੱਤਾ। ਹੁਣ ਤੀਜੇ ਸੁਪਰ ਓਵਰ ਵਿੱਚ ਡੱਚ ਨੂੰ ਮੈਚ ਜਿੱਤਣ ਲਈ ਸਿਰਫ ਇੱਕ ਦੌੜ ਦੀ ਲੋੜ ਸੀ, ਪਰ ਲੇਵਿਟ ਨੇ ਸੰਦੀਪ ਲਾਮੀਛਾਨੇ ਦੇ ਓਵਰ ਦੀ ਪਹਿਲੀ ਗੇਂਦ ’ਤੇ ਛੱਕਾ ਲਗਾ ਕੇ ਇੱਕ ਸ਼ਾਨਦਾਰ ਮੁਕਾਬਲੇ ਨੂੰ ਸਟਾਈਲ ਨਾਲ ਖਤਮ ਕੀਤਾ। -ਪੀਟੀਆਈ