ਟੀ-20: ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 146 ਦੌੜਾਂ ਨਾਲ ਹਰਾਇਆ
ਫਿਲ ਸਾਲਟ ਨੇ ਇੰਗਲੈਂਡ ਲੲੀ ਸਭ ਤੋਂ ਤੇਜ਼ ਸੈਂਕਡ਼ਾ ਜਡ਼ਿਆ; ਇੰਗਲੈਂਡ ਦੀਆਂ ਟੀ-20 ਵਿੱਚ ਪਹਿਲੀ ਵਾਰ ਤਿੰਨ ਸੌ ਤੋਂ ਵੱਧ ਦੌਡ਼ਾਂ
Advertisement
Advertisement
All Records Broken In England Vs South Africa 2nd T20Iਇੱਥੇ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ ਵਿਚ ਇੰਗਲੈਂਡ ਨੇ ਇਤਿਹਾਸ ਰਚ ਦਿੱਤਾ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੋ ਵਿਕਟਾਂ ਦੇ ਨੁਕਸਾਨ ’ਤੇ 304 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ ਸਿਰਫ 158 ਦੌੜਾਂ ਦੀ ਬਣਾ ਸਕੀ ਤੇ ਇੰਗਲੈਂਡ ਨੇ 146 ਦੌੜਾਂ ਨਾਲ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਡਰਾਅ ਕਰ ਲਈ। ਇਹ ਟੀ-20 ਕ੍ਰਿਕਟ ਵਿੱਚ ਪਹਿਲੀ ਵਾਰ ਸੀ ਕਿ ਇੰਗਲੈਂਡ ਨੇ ਤਿੰਨ ਸੌ ਤੋਂ ਵੱਧ ਦੌੜਾਂ ਬਣਾਈਆਂ। ਇਹ ਇੰਗਲੈਂਡ ਦਾ ਸਰਵਉਚ ਤੇ ਹੋਰ ਟੀਮਾਂ ਦਾ ਤੀਜਾ ਸਭ ਤੋਂ ਵੱਧ ਸਕੋਰ ਹੈ। ਇੰਗਲੈਂਡ ਦੇ ਫਿਲ ਸਾਲਟ ਨੇ ਤੂਫਾਨੀ ਪਾਰੀ ਖੇਡੀ। ਉਸ ਨੇ ਮਹਿਜ਼ 39 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਸਾਲਟ ਨੇ 60 ਗੇਂਦਾਂ ਵਿਚ 141 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦੂਜੇ ਪਾਸੇ ਇਹ ਇੰਗਲੈਂਡ ਵਲੋਂ ਇਸ ਵੰਨਗੀ ਵਿਚ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਹੈ।
Advertisement
×