ਟੀ-20 ਕ੍ਰਿਕਟ ਏਸ਼ੀਆ ਕੱਪ: ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ 139 ਦੌੜਾਂ ’ਤੇ ਰੋਕਿਆ
ਸ੍ਰੀਲੰਕਾ ਨੇ ਅੱਜ ਇੱਥੇ ਟੀ-20 ਕ੍ਰਿਕਟ ਏਸ਼ੀਆ ਕੱਪ ਦੇ ਇੱਕ ਬੰਗਲਾਦੇਸ਼ ਨੂੰ 20 ਓਵਰਾਂ ’ਚ 139/5 ਦੇ ਸਕੋਰ ’ਤੇ ਹੀ ਰੋਕ ਦਿੱਤਾ। ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਨੂੰ ਟੀਮ ਗੇਂਦਬਾਜ਼ਾਂ ਨੇ ਸਹੀ ਸਾਬਤ ਕੀਤਾ।
ਸ੍ਰੀਲੰਕਾਈ ਗੇਂਦਬਾਜ਼ਾ ਅੱਗੇ ਬੰਗਲਾਦੇਸ਼ ਦੇ ਦੋਵੇਂ ਸਲਾਮੀ ਬੱਲੇਬਾਜ਼ ਤਨਜ਼ੀਦ ਹਸਨ ਤਮੀਮ ਤੇ ਪਰਵੇਜ਼ ਹੁਸੈਨ ਇਮੌਨ ਬਿਨਾਂ ਖਾਤੇ ਖੋਲ੍ਹ ਹੀ ਪਵੈਲੀਅਨ ਪਰਤ ਗਏ। ਇਸ ਮਗਰੋਂ ਕਪਤਾਨ ਲਿਟਨ ਦਾਸ ਨੇ 28 ਦੌੜਾਂ, ਜਾਕਿਰ ਅਲੀ ਨੇ 41 ਅਤੇ ਸ਼ਮੀਮ ਹੁਸੈਨ ਨੇ 42 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ 20 ਓਵਰਾਂ ’ਚ ਪੰਜ ਵਿਕਟਾਂ ’ਤੇ 139 ਦੌੜਾਂ ਤੱਕ ਪਹੁੰਚਣ ’ਚ ਮਦਦ ਕੀਤੀ।
ਤੌਹੀਦ ਹਿਰਦੌਏ 8 ਦੌੜਾਂ ਤੇ ਮੇਹਦੀ ਹਸਨ 9 ਦੌੜਾਂ ਬਣਾ ਕੇ ਆਊਟ ਹੋਇਆ। ਸ੍ਰੀਲੰਕਾ ਵੱਲੋਂ ਵਾਨਿੰਦੂ ਹਸਰੰਗਾ ਨੇ ਦੋ ਵਿਕਟਾਂ ਲਈਆਂ ਜਦਕਿ ਨੁਵਾਨ ਥੁਸਾਰਾ ਤੇ ਡੀ. ਚਮੀਰ ਨੂੰ ਇੱਕ ਇੱੰਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਸ੍ਰੀਲੰਕਾ ਦੀ ਕ੍ਰਿਕਟ ਟੀਮ ਦੇ ਕਪਤਾਨ ਚਰਿਥ ਅਸਾਲੇਂਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਦਿਆਂ ਬੰਗਲਾਦੇਸ਼ ਨੂੰਬੱਲੇਬਾਜ਼ੀ ਦਾ ਸੱਦਾ ਦਿੱਤਾl
ਕਪਤਾਨ ਅਸਾਲੇਂਕਾ ਨੇ ਕਿਹਾ ਕਿ ਹਰਫਨਮੌਲਾ Wanindu Hasaranga ਦੀ ਟੀਮ ’ਚ ਵਿੱਚ ਵਾਪਸੀ ਹੋਈ ਹੈ। ਅਸਾਲੇਂਕਾ ਨੇ ਕਿਹਾ, ‘‘ਪਿੱਚ ਗੇਂਦਬਾਜ਼ੀ ਦੇ ਅਨੁਕੂਲ ਲੱਗ ਰਹੀ ਹੈ। ਅਸੀਂ ਪਹਿਲਾਂ ਗੇਂਦਬਾਜ਼ੀ ਕਰਾਂਗੇ। ਕਪਤਾਨ ਵਜੋਂ ਇਹ ਇੱਕ ਚੰਗੀ ਚੁਣੌਤੀ ਹੈ ਅਤੇ ਸਾਡੇ ਕੋਲ ਵਧੀਆ ਖਿਡਾਰੀ ਹਨ। ਸਾਡੇ ਕੋਲ ਤਿੰਨ ਆਲਰਾਊਂਡਰ ਹਨ। (ਵਾਨਿੰਦੂ) ਹਸਰੰਗਾ ਖੇਡ ਰਿਹਾ ਹੈ।’’