DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ-20 ਕ੍ਰਿਕਟ ਏਸ਼ੀਆ ਕੱਪ: ਪਾਕਿਸਤਾਨ ਨੇ ਓਮਾਨ ਨੂੰ 93 ਦੌੜਾਂ ਨਾਲ ਹਰਾਇਆ

ਮੁਹੰਮਦ ਹੈਰਿਸ ਨੇ ਨੀਮ ਸੈਂਕੜਾ ਜੜਿਆ; ਸੈਮ, ਮੁਕੀਮ ਤੇ ਅਸ਼ਰਫ ਨੇ ਦੋ-ਦੋ ਵਿਕਟਾਂ ਲਈਆਂ
  • fb
  • twitter
  • whatsapp
  • whatsapp
featured-img featured-img
ਪਾਕਿਸਤਾਨ ਦਾ ਬੱਲੇਬਾਜ਼ Mohammad Haris ਨੀਮ ਸੈਂਕੜਾ ਜੜਨ ਮਗਰੋਂ ਖੁਸ਼ੀ ਦਾ ਇਜ਼ਹਾਰ ਕਰਦਾ ਹੋਇਆ। ਫੋਟੋ: AP/PTI
Advertisement

ਪਾਕਿਸਤਾਨ ਨੇ ਅੱਜ ਇੱਥੇ ਟੀ-20 ਕ੍ਰਿਕਟ ਏਸ਼ੀਆ ਕੱਪ ਦੇ ਗਰੁੱਪ-ਏ ਦੇ ਮੈਚ ਵਿੱਚ ਓਮਾਨ ਨੂੰ 93 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 160 ਦੌੜਾਂ ਬਣਾਈਆਂ ਤੇ ਫਿਰ ਓਮਾਨ ਦੀ ਟੀਮ ਨੂੰ 67 ਦੌੜਾਂ ਹੀ ਸਮੇਟ ਦਿੱਤਾ।

ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਕਟਕੀਪਰ ਬੱਲੇਬਾਜ਼ ਮੁਹੰਮਦ ਹੈਰਿਸ ਦੇ ਨੀਮ ਸੈਂਕੜੇ (66 ਦੌੜਾਂ), ਐੱਸ. ਫਰਹਾਨ ਦੀਆਂ 29, ਫਖਰ ਜ਼ਮਾਨ ਦੀਆਂ 23 ਅਤੇ ਮੁਹੰਮਦ ਨਵਾਜ਼ ਦੀਆਂ 19 ਦੌੜਾਂ ਸਦਕਾ 20 ਓਵਰਾਂ ’ਚ ਸੱਤ ਵਿਕਟਾ ਗੁਆ ਕੇ 160 ਦੌੜਾਂ ਬਣਾਈਆਂ। ਓਮਾਨ ਵੱਲੋਂ ਸ਼ਾਹ ਫੈਸਲ ਦੇ ਆਮਿਰ ਕਲੀਮ ਨੇ ਤਿੰਨ-ਤਿੰਨ ਵਿਕਟਾਂ ਲਈਆਂ।

Advertisement

ਓਮਾਨ ਦੀ ਟੀਮ ਜਿੱਤ ਲਈ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਗੇਂਦਬਾਜ਼ਾਂ ਅੱਗੇ 16.4 ਓਵਰਾਂ ’ਚ 67 ਦੌੜਾਂ ਹੀ ਬਣਾ ਸਕੀ। ਓਮਾਨ ਵੱਲੋਂ Hammad Mirza ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ।

Oman's Hammad Mirza ਪਾਕਿਸਤਾਨ ਖ਼ਿਲਾਫ਼ ਮੈਚ ਦੌਰਾਨ ਸ਼ਾਟ ਖੇਡਦਾ ਹੋਇਆ।  -ਫੋਟੋ: AP/PTI

ਪਾਕਿਸਤਾਨ ਵੱਲੋਂ ਸੈਮ ਅਯੂਬ, ਐੱਸ. ਮੁਕੀਮ ਤੇ ਫਾਹੀਮ ਅਸ਼ਰਫ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਸ਼ਾਹੀਨ ਅਫਰੀਦੀ, ਅਬਰਾਰ ਅਹਿਮਦ ਅਤੇ ਮੁਹੰਮਦ ਨਵਾਜ਼ ਨੂੰ ਇੱਕ ਇੱਕ ਮਿਲੀ।

ਨੀਮ ਸੈਂਕੜਾ ਜੜਨ ਵਾਲੇ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਹੈਰਿਸ ਨੂੰ ‘PLAYER OF THE MATCH’ ਚੁਣਿਆ ਗਿਆ।

ਪਾਕਿਸਤਾਨ ਦਾ Sahibzada Farhan ਸ਼ਾਟ ਜੜਦਾ ਹੋਇਆ। ਫੋਟੋ:. AP/PTI
Advertisement
×