ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਈਦ ਮੋਦੀ ਚੈਂਪੀਅਨਸ਼ਿਪ ਦੀ ਸ਼ੁਰੂਆਤ ਭਲਕੇ

2.40 ਲੱਖ ਡਾਲਰ ਹੋਵੇਗੀ ਦੀ ਇਨਾਮੀ ਰਾਸ਼ੀ; ਭਾਰਤ ਦੇ 152 ਖਿਡਾਰੀ ਮੈਦਾਨ ’ਚ
Advertisement

ਇੱਥੇ ਮੰਗਲਵਾਰ 25 ਨਵੰਬਰ ਤੋਂ ਸਈਦ ਮੋਦੀ ਇੰਡੀਆ ਇੰਟਰਨੈਸ਼ਨਲ ਐੱਚ ਐੱਸ ਬੀ ਸੀ ਵਰਲਡ ਟੂਰ ਸੁਪਰ 300 ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਹੈ। ਸਾਬਕਾ ਚੈਂਪੀਅਨ ਕਿਦਾਂਬੀ ਸ੍ਰੀਕਾਂਤ, ਓਲੰਪੀਅਨ ਨੋਜ਼ੋਮੀ ਓਕੁਹਾਰਾ ਤੇ ਐੱਚ ਐੱਸ ਪ੍ਰਣਯ ਇਸ ਚੈਂਪੀਅਨਸ਼ਿਪ ਦੀ ਅਗਵਾਈ ਕਰਨਗੇ।

ਚੈਂਪੀਅਨਸ਼ਿਪ ਵਿੱਚ ਮਹਿਲਾ ਡਬਲਜ਼ ਦੀ ਮੌਜੂਦਾ ਚੈਂਪੀਅਨ ਟ੍ਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਵੀ ਇਸ ਮੁਕਾਬਲੇ ਵਿੱਚ ਵਾਪਸ ਖੇਡਣਗੀਆਂ। ਇਸ ਵਿੱਚ ਪ੍ਰਿਯਾਂਸ਼ੂ ਰਾਜਾਵਤ, ਤਨਵੀ ਸ਼ਰਮਾ, ਅਨਮੋਲ ਖਰਬ ਤੇ ਉੱਨਤੀ ਹੁੱਡਾ ਵਰਗੀਆਂ ਖਿਡਾਰਨਾਂ ਵੀ ਸ਼ਾਮਲ ਹਨ, ਜਿਸ ਨਾਲ ਭਾਰਤ 152 ਖਿਡਾਰੀਆਂ ਦੀ ਸਭ ਤੋਂ ਵੱਡੀ ਟੀਮ ਨੂੰ ਮੈਦਾਨ ਵਿੱਚ ਉਤਾਰ ਰਿਹਾ ਹੈ। ਉੱਤਰ ਪ੍ਰਦੇਸ਼ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਡਾ. ਨਵਨੀਤ ਸਹਿਗਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਜੇਤੂ ਲਈ ਕੁੱਲ 2,40,000 ਅਮਰੀਕੀ ਡਾਲਰ ਦਾ ਇਨਾਮ ਪੇਸ਼ ਕੀਤਾ ਗਿਆ ਹੈ। ਕੁਆਲੀਫਾਇਰ ਅਤੇ ਚੋਣਵੇਂ ਮੁੱਖ ਡਰਾਅ ਮੈਚ ਮੰਗਲਵਾਰ ਨੂੰ ਖੇਡੇ ਜਾਣਗੇ ਤੇ ਚੈਂਪੀਅਨਸ਼ਿਪ ਦਾ ਫਾਈਨਲ 30 ਨਵੰਬਰ ਨੂੰ ਹੋਵੇਗਾ।

Advertisement

ਚੈਂਪੀਅਨਸ਼ਿਪ ਵਿੱਚ ਪੰਜ ਈਵੈਂਟ, ਪੁਰਸ਼ ਤੇ ਮਹਿਲਾ ਸਿੰਗਲਜ਼, ਪੁਰਸ਼ ਤੇ ਮਹਿਲਾ ਡਬਲਜ਼ ਤੇ ਮਿਕਸਡ ਡਬਲਜ਼ ਵਿੱਚੋਂ ਹਰੇਕ ਵਿੱਚ 32 ਖਿਡਾਰੀਆਂ ਲਈ ਡਰਾਅ ਪਾਇਆ ਜਾਵੇਗਾ।

Advertisement
Show comments