DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੂਜਾ ਟੈਸਟ: ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਦੱਖਣੀ ਅਫਰੀਕਾ ਦਾ ਸਕੋਰ 26/0; 314 ਦੌੜਾਂ ਦੀ ਲੀਡ

ਭਾਰਤ 201 ਦੌੜਾਂ ’ਤੇ ਆਲ ਆਊਟ; ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ’ਚ 288 ਦੌਡ਼ਾਂ ਦੀ ਲੀਡ; ਭਾਰਤ ਨੂੰ ਫਾਲੋਆਨ ਨਾ ਦਿੱਤਾ

  • fb
  • twitter
  • whatsapp
  • whatsapp
featured-img featured-img
ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਮਾਰਕੋ ਯਾਨਸਨ ਸਾਥੀ ਖਿਡਾਰੀਆਂ ਨਾਲ ਵਿਕਟ ਲੈੈਣ ਦੀ ਖੁਸ਼ੀ ਸਾਂਝੀ ਕਰਦਾ ਹੋਇਆ। ਫੋਟੋ: ਪੀਟੀਆਈ
Advertisement

ਗੁਹਾਟੀ, 24 ਨਵੰਬਰ

ਪਹਿਲੀ ਪਾਰੀ ਵਿੱਚ 288 ਦੌੜਾਂ ਦੀ ਲੀਡ ਲੈਣ ਤੋਂ ਬਾਅਦ, ਦੱਖਣੀ ਅਫਰੀਕਾ ਨੇ ਇੱਥੇ ਭਾਰਤ ਵਿਰੁੱਧ ਦੂਜੇ ਟੈਸਟ ਮੈਚ ਵਿਚ ਤੀਜੇ ਦਿਨ ਸਟੰਪ ਤੱਕ ਬਿਨਾਂ ਕਿਸੇ ਨੁਕਸਾਨ ਦੇ 26 ਦੌੜਾਂ ਬਣਾ ਲਈਆਂ ਹਨ।

Advertisement

ਦਿਨ ਦੀ ਖੇਡ ਖਤਮ ਹੋਣ ਤੱਕ ਸਲਾਮੀ ਬੱਲੇਬਾਜ਼ ਰਿਆਨ ਰਿਕਲਟਨ ਅਤੇ ਏਡਨ ਮਾਰਕਰਮ ਕ੍ਰਮਵਾਰ 13 ਅਤੇ 12 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ।

Advertisement

ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿੱਚ 83.5 ਓਵਰਾਂ ਵਿੱਚ ਭਾਰਤ ਨੂੰ 201 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਆਖਰੀ ਸੈਸ਼ਨ ਵਿੱਚ ਅੱਠ ਓਵਰ ਖੇਡੇ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ 489 ਦੌੜਾਂ ਬਣਾਈਆਂ ਸਨ, ਹੁਣ ਟੈਸਟ ਵਿੱਚ ਦੋ ਦਿਨ ਬਾਕੀ ਰਹਿੰਦੇ ਹਨ ਤੇ ਮਹਿਮਾਨ ਟੀਮ ਕੁੱਲ 314 ਦੌੜਾਂ ਅੱਗੇ ਹਨ। ਮਹਿਮਾਨ ਟੀਮ ਨੇ ਕੋਲਕਾਤਾ ਵਿੱਚ ਪਹਿਲਾ ਟੈਸਟ 30 ਦੌੜਾਂ ਨਾਲ ਜਿੱਤਿਆ ਸੀ।

ਭਾਰਤੀ ਟੀਮ ਅੱਜ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਮੈਚ ਵਿਚ 201 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਦੱਖਣੀ ਅਫਰੀਕਾ ਨੇ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਤੇ ਦੱਖਣੀ ਅਫਰੀਕਾ ਨੇ 6 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 22 ਦੌੜਾਂ ਬਣਾ ਲਈਆਂ ਹਨ।

ਮਾਰਕੋ ਯਾਨਸਨ (43/4) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਦੀ ਟੀਮ ਅੱਜ ਇਥੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਲੰਚ ਮੌਕੇ 174/7 ਦੇ ਸਕੋਰ ਨਾਲ ਵੱਡੇ ਸੰਕਟ ਵਿਚ ਘਿਰ ਗਈ ਸੀ। ਭਾਰਤ ਨੇ ਦੁਪਹਿਰ ਦੇ ਖਾਣੇ ਦੀ ਬ੍ਰੇਕ ਮੌਕੇ ਸੱਤ ਵਿਕਟਾਂ ਦੇ ਨੁਕਸਾਨ ਨਾਲ 174 ਦੌੜਾਂ ਬਣਾ ਲਈਆਂ ਸਨ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 489 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਹੈ। ਵਾਸ਼ਿੰਗਟਨ ਸੁੰਦਰ ਤੇ ਕੁਲਦੀਪ ਯਾਦਵ ਕ੍ਰਮਵਾਰ 33 ਤੇ 14 ਦੌੜਾਂ ਨਾਲ ਨਾਬਾਦ ਹਨ। ਦੋਵਾਂ ਨੇ 8ਵੇਂ ਵਿਕਟ ਲਈ ਹੁਣ ਤੱਕ 52 ਦੌੜਾਂ ਦੀ ਭਾਈਵਾਲੀ ਕੀਤੀ ਹੈ।

ਭਾਰਤ ਇਕ ਸਮੇਂ 95/1 ਦੇ ਸਕੋਰ ਨਾਲ ਮਜ਼ਬੂਤ ਸਥਿਤੀ ਵਿਚ ਸੀ, ਪਰ ਫਿਰ ਉਪਰੋਥੱਲੀ ਲੱਗੇ ਝਟਕਿਆਂ ਤੋਂ ਟੀਮ ਸੰਭਲ ਨਹੀਂ ਸਕੀ। ਟੀਮ ਨੇ 27 ਦੌੜਾਂ ਦੇ ਵਕਫ਼ੇ ਵਿਚ ਛੇ ਵਿਕਟ ਗੁਆਏ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 97 ਗੇਂਦਾਂ ’ਤੇ 58 ਦੌੜਾਂ ਬਣਾਈਆਂ ਜਦੋਂਕਿ ਕੇਐੱਲ ਰਾਹੁਲ ਤੇ ਸਾਈ ਸੁਦਰਸ਼ਨ ਕ੍ਰਮਵਾਰ 22 ਤੇ 15 ਦੌੜਾਂ ਉੱਤੇ ਆਪਣੀ ਵਿਕਟਾ ਗੁਆ ਬੈਠੇ। ਧਰੁਵ ਜੁਰੇਲ ਚਾਹ ਦੀ ਬ੍ਰੇਕ ਤੋਂ ਐਨ ਪਹਿਲਾਂ ਬਿਨਾਂ ਖਾਤਾ ਖੋਲ੍ਹਿਆਂ ਆਊਟ ਹੋ ਗਿਆ।

ਭਾਰਤ ਨੇ ਅੱਜ ਦਿਨ ਦੀ ਸ਼ੁਰੂਆਤ 9/0 ਦੇ ਸਕੋਰ ਨਾਲ ਕੀਤੀ ਸੀ। ਦੱਖਣੀ ਅਫਰੀਕਾ ਲਈ ਮਾਰਕੋ ਯਾਨਸਨ ਨੇ 43 ਦੌੜਾਂ ਬਦਲੇ ਚਾਰ ਵਿਕਟ ਲਏ। ਸਿਮੋਨ ਹਾਰਮਰ ਨੇ 61 ਦੌੜਾਂ ਬਦਲੇ ਦੋ ਜਦੋਂਕਿ ਇਕ ਵਿਕਟ ਕੇਸ਼ਵ ਮਹਾਰਾਜ ਨੇ ਲਈ। ਮੇਜ਼ਬਾਨ ਭਾਰਤ ਮਹਿਮਾਨ ਟੀਮ ਤੋਂ ਅਜੇ ਵੀ 315 ਦੌੜਾਂ ਨਾਲ ਪਿੱਛੇ ਹੈ। ਦੱਖਣੀ ਅਫਰੀਕਾ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਖੇਡੇ ਪਹਿਲਾ ਟੈਸਟ ਮੈਚ ਵਿਚ ਜਿੱਤ ਨਾਲ ਦੋ ਟੈਸਟ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ।

ਸੰਖੇਪ ਸਕੋਰ ਦੱਖਣੀ ਅਫਰੀਕਾ 489, ਭਾਰਤ 174/4, 67 ਓਵਰ, (ਯਸ਼ਸਵੀ ਜੈਸਵਾਲ 58, ਕੇਐੱਲ ਰਾਹੁਲ 22; ਮਾਰਕੋ ਯਾਨਸਨ 43/4 ਤੇ ਸਿਮੋਨ ਹਾਰਮਰ 2/39)

Advertisement
×