ਤੈਰਾਕੀ: ਟਿਟਮਸ ਵੱਲੋਂ 200 ਮੀਟਰ ਫ੍ਰੀਸਟਾਈਲ ’ਚ ਵਿਸ਼ਵ ਰਿਕਾਰਡ
ਬ੍ਰਿਸਬਨ: ਆਸਟਰੇਲੀਆ ਦੀ ਅਰਿਆਰਨ ਟਿਟਮਸ ਨੇ ਅੱਜ ਇੱਥੇ ਓਲੰਪਿਕ ਤੈਰਾਕੀ ਟਰਾਇਲਾਂ ਦੌਰਾਨ ਮਹਿਲਾ 200 ਮੀਟਰ ਫ੍ਰੀਸਟਾਈਲ ਵਿੱਚ ਵਿਸ਼ਵ ਰਿਕਾਰਡ ਬਣਾ ਦਿੱਤਾ। ਉਸ ਨੇ 1:52.23 ਮਿੰਟ ਦੇ ਸਮੇਂ ਨਾਲ ਪਿਛਲੇ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੋਲੀ ਓ’ਕਲਾਇਅਨ ਵੱਲੋਂ ਬਣਾਇਆ ਗਿਆ ਰਿਕਾਰਡ...
Advertisement
ਬ੍ਰਿਸਬਨ: ਆਸਟਰੇਲੀਆ ਦੀ ਅਰਿਆਰਨ ਟਿਟਮਸ ਨੇ ਅੱਜ ਇੱਥੇ ਓਲੰਪਿਕ ਤੈਰਾਕੀ ਟਰਾਇਲਾਂ ਦੌਰਾਨ ਮਹਿਲਾ 200 ਮੀਟਰ ਫ੍ਰੀਸਟਾਈਲ ਵਿੱਚ ਵਿਸ਼ਵ ਰਿਕਾਰਡ ਬਣਾ ਦਿੱਤਾ। ਉਸ ਨੇ 1:52.23 ਮਿੰਟ ਦੇ ਸਮੇਂ ਨਾਲ ਪਿਛਲੇ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੋਲੀ ਓ’ਕਲਾਇਅਨ ਵੱਲੋਂ ਬਣਾਇਆ ਗਿਆ ਰਿਕਾਰਡ ਤੋੜਿਆ। ਉਸ ਨੇ 1:52.85 ਮਿੰਟ ਦਾ ਸਮਾਂ ਲਿਆ ਸੀ। ਅੱਜ ਟਰਾਇਲ ਵਿੱਚ ਮੋਲੀ 1:52.48 ਮਿੰਟ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਹੀ। ਟਿਟਮਸ 200 ਅਤੇ 400 ਮੀਟਰ ਫ੍ਰੀਸਟਾਈਲ ਵਰਗ ਵਿੱਚ ਓਲੰਪਿਕ ਚੈਂਪੀਅਨ ਹੈ ਅਤੇ ਇਨ੍ਹਾਂ ਦੋਵਾਂ ਵਰਗਾਂ ਵਿੱਚ ਵਿਸ਼ਵ ਰਿਕਾਰਡ ਵੀ ਉਸ ਦੇ ਨਾਮ ਹੀ ਹੈ। -ਏਪੀ
Advertisement
Advertisement
×