ਤੈਰਾਕੀ: ਭਾਰਤੀ ਟੀਮ ਪੰਜਵੇਂ ਸਥਾਨ ’ਤੇ ਰਹੀ
ਹਾਂਗਜ਼ੂ: ਭਾਰਤੀ ਪੁਰਸ਼ ਤੈਰਾਕਾਂ ਦੀ 4x100 ਮੀਟਰ ਮੈਡਲੇ ਰਿਲੇਅ ਟੀਮ ਅੱਜ ਇੱਥੇ ਦਿਨ ਵਿੱਚ ਦੋ ਵਾਰ ਕੌਮੀ ਰਿਕਾਰਡ ਤੋੜਨ ਦੇ ਬਾਵਜੂਦ ਏਸ਼ਿਆਈ ਖੇਡਾਂ ਵਿੱਚ ਪੰਜਵੇਂ ਸਥਾਨ ’ਤੇ ਰਹੀ। ਸ੍ਰੀਹਰੀ ਨਟਰਾਜ, ਲਿਖਿਤ ਸੇਲਵਾਰਾਜ, ਸਾਜਨ ਪ੍ਰਕਾਸ਼ ਅਤੇ ਤਨਿਸ਼ ਜੌਰਜ ਮੈਥਿਊ ਦੀ ਚੌਕੜੀ...
Advertisement
ਹਾਂਗਜ਼ੂ: ਭਾਰਤੀ ਪੁਰਸ਼ ਤੈਰਾਕਾਂ ਦੀ 4x100 ਮੀਟਰ ਮੈਡਲੇ ਰਿਲੇਅ ਟੀਮ ਅੱਜ ਇੱਥੇ ਦਿਨ ਵਿੱਚ ਦੋ ਵਾਰ ਕੌਮੀ ਰਿਕਾਰਡ ਤੋੜਨ ਦੇ ਬਾਵਜੂਦ ਏਸ਼ਿਆਈ ਖੇਡਾਂ ਵਿੱਚ ਪੰਜਵੇਂ ਸਥਾਨ ’ਤੇ ਰਹੀ। ਸ੍ਰੀਹਰੀ ਨਟਰਾਜ, ਲਿਖਿਤ ਸੇਲਵਾਰਾਜ, ਸਾਜਨ ਪ੍ਰਕਾਸ਼ ਅਤੇ ਤਨਿਸ਼ ਜੌਰਜ ਮੈਥਿਊ ਦੀ ਚੌਕੜੀ ਨੇ ਫਾਈਨਲ ਵਿੱਚ ਤਿੰਨ ਮਿੰਟ 40.20 ਸੈਕਿੰਡ ਦੇ ਸਮੇਂ ਨਾਲ ਸਵੇਰ ਦੇ ਸੈਸ਼ਨ ਵਿੱਚ ਸ਼ੁਰੂਆਤੀ ਰੇਸ ਦੀ ਹੀਟ ਇੱਕ ਵਿੱਚ ਬਣਾਏ ਤਿੰਨ ਮਿੰਟ 40.84 ਸੈਕਿੰਡ ਦੇ ਕੌਮੀ ਰਿਕਾਰਡ ਵਿੱਚ ਸੁਧਾਰ ਕੀਤਾ। ਚੀਨ ਨੇ ਤਿੰਨ ਮਿੰਟ 27.01 ਸੈਕਿੰਡ ਨਾਲ ਸੋਨ ਤਗਮਾ ਜਿੱਤਿਆ। -ਪੀਟੀਆਈ
Advertisement
Advertisement
×