ਤੈਰਾਕੀ: ਭਾਰਤ ਦੀਆਂ ਰਿਲੇਅ ਟੀਮਾਂ ਕੌਮੀ ਰਿਕਾਰਡ ਨਾਲ ਫਾਈਨਲ ’ਚ
ਹਾਂਗਜ਼ੂ: ਭਾਰਤ ਦੀ ਪੁਰਸ਼ ਚਾਰ ਗੁਣਾ 100 ਮੀਟਰ ਅਤੇ ਮਹਿਲਾ ਚਾਰ ਗੁਣਾ 200 ਮੀਟਰ ਫਰੀਸਟਾਈਲ ਰਿਲੇਅ ਟੀਮਾਂ ਨੇ ਅੱਜ ਇੱਥੇ ਕੌਮੀ ਰਿਕਾਰਡ ਬਣਾਉਂਦਿਆਂ ਏਸ਼ਿਆਈ ਖੇਡਾਂ ਦੇ ਫਾਈਨਲ ’ਚ ਜਗ੍ਹਾ ਬਣਾਈ ਹੈ। ਸ੍ਰੀਹਰੀ ਨਟਰਾਜ, ਤਨੀਸ਼ ਜਾਰਜ ਮੈਥਿਊ, ਅਨਿਲ ਕੁਮਾਰ ਅਤੇ ਵਿਸ਼ਾਲ ਗਰੇਵਾਲ ਨੇ ਹੀਟ ਵਿੱਚ ਤਿੰਨ ਮਿੰਟ 21.22 ਸੈਕਿੰਡ ਨਾਲ ਪੰਜਵੇਂ ਸਥਾਨ ’ਤੇ ਰਹਿੰਦਿਆਂ ਚਾਰ ਗੁਣਾ 100 ਮੀਟਰ ਫਰੀਸਟਾਈਲ ਰਿਲੇਅ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਉਨ੍ਹਾਂ ਨਟਰਾਜ, ਸਾਜਨ, ਪ੍ਰਕਾਸ਼, ਵੀਰਧਵਲ ਖਾਡੇ ਅਤੇ ਅਨਿਲ ਕੁਮਾਰ ਦੇ 2019 ਵਿੱਚ ਬਣਾਏ ਤਿੰਨ ਮਿੰਟ 23.72 ਸੈਕਿੰਡ ਦੇ ਸਰਵੋਤਮ ਭਾਰਤੀ ਸਮੇਂ ਵਿੱਚ ਸੁਧਾਰ ਕੀਤਾ। ਧਨਿਿਧੀ ਦੇਸਿੰਧੂ, ਸ਼ਵਿਾਂਗੀ ਸ਼ਰਮਾ, ਵ੍ਰਿਤੀ ਅਗਰਵਾਲ ਅਤੇ ਹਸ਼ਿਕਾ ਰਾਮਚੰਦਰ ਨੇ ਇਸ ਮਗਰੋਂ ਅੱਠ ਮਿੰਟ 39.64 ਸੈਕਿੰਡ ਦੇ ਸਮੇਂ ਨਾਲ ਮਹਿਲਾ ਚਾਰ ਗੁਣਾ 200 ਮੀਟਰ ਫਰੀਸਟਾਈਲ ਰਿਲੇਅ ਵਿੱਚ ਸਰਵੋਤਮ ਭਾਰਤੀ ਸਮਾਂ ਬਣਾਇਆ। ਭਾਰਤੀ ਟੀਮ ਨੇ 10 ਟੀਮ ਦੀ ਹੀਟ ਨੂੰ ਅੱਠਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ। ਭਾਰਤੀ ਚੌਕੜੀ ਨੇ ਹਸ਼ਿਕਾ, ਧਨਿਿਧੀ, ਵਿਹਿਤਾ ਨਯਨਾ ਅਤੇ ਸ਼ਿਰਨਿ ਦੇ ਇਸ ਸਾਲ ਕੌਮੀ ਚੈਂਪੀਅਨਸ਼ਿਪ ਵਿੱਚ ਬਣਾਏ ਅੱਠ ਮਿੰਟ 40.89 ਸੈਕਿੰਡ ਦੇ ਰਿਕਾਰਡ ਨੂੰ ਪਿੱਛੇ ਛੱਡਿਆ। -ਪੀਟੀਆਈ