ਸੁਲਤਾਨ ਜੋਹਰ ਕੱਪ: ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ 3-3 ਨਾਲ ਡਰਾਅ
India play out 3-3 draw against Pakistan in Sultan of Johor Cup ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਸੁਲਤਾਨ ਆਫ਼ ਜੋਹਰ ਕੱਪ ਦੇ ਆਪਣੇ ਤੀਜੇ ਗਰੁੱਪ-ਪੜਾਅ ਦਾ ਮੈਚ ਪਾਕਿਸਤਾਨ ਨਾਲ 3-3 ਨਾਲ ਡਰਾਅ ਖੇਡਿਆ। ਭਾਰਤ ਲਈ ਅਰਾਇਜੀਤ ਸਿੰਘ...
Advertisement
India play out 3-3 draw against Pakistan in Sultan of Johor Cup ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਸੁਲਤਾਨ ਆਫ਼ ਜੋਹਰ ਕੱਪ ਦੇ ਆਪਣੇ ਤੀਜੇ ਗਰੁੱਪ-ਪੜਾਅ ਦਾ ਮੈਚ ਪਾਕਿਸਤਾਨ ਨਾਲ 3-3 ਨਾਲ ਡਰਾਅ ਖੇਡਿਆ।
ਭਾਰਤ ਲਈ ਅਰਾਇਜੀਤ ਸਿੰਘ ਹੁੰਦਲ ਨੇ 43ਵੇਂ, ਸੌਰਭ ਆਨੰਦ ਕੁਸ਼ਵਾਹਾ ਨੇ 47ਵੇਂ ਤੇ ਮਨਮੀਤ ਸਿੰਘ ਨੇ 53ਵੇਂ ਮਿੰਟ ਵਿਚ ਗੋਲ ਕੀਤੇ, ਜਦੋਂ ਕਿ ਪਾਕਿਸਤਾਨ ਵਲੋਂ ਹਨਾਨ ਸ਼ਾਹਿਦ ਨੇ ਪੰਜਵੇਂ ਅਤੇ ਸੁਫ਼ਯਾਨ ਖਾਨ ਨੇ 39ਵੇਂ ਅਤੇ 55ਵੇਂ ਮਿੰਟ ਵਿਚ ਗੋਲ ਦਾਗੇ। ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਦਬਦਬਾ ਬਣਾਇਆ ਅਤੇ ਪਾਕਿਸਤਾਨ ਖਿਲਾਫ਼ ਹਮਲਾਵਰ ਖੇਡ ਦਿਖਾਈ ਪਰ ਪਾਕਿਸਤਾਨ ਨੇ ਜਲਦੀ ਹੀ ਪੈਨਲਟੀ ਸਟਰੋਕ ਹਾਸਲ ਕੀਤਾ। ਇਸ ਤੋਂ ਬਾਅਦ ਕਪਤਾਨ ਸ਼ਾਹਿਦ ਨੇ ਕੋਈ ਗਲਤੀ ਨਹੀਂ ਕੀਤੀ ਤੇ ਗੋਲ ਕਰ ਕੇ ਸ਼ੁਰੂਆਤੀ ਲੀਡ ਦਿਵਾਈ। ਮੈਚ ਖਤਮ ਹੋਣ ਤਕ ਦੋਵੇਂ ਟੀਮਾਂ ਨੇ ਤਿੰਨ ਤਿੰਨ ਗੋਲ ਕੀਤੇ ਸਨ। ਪੀਟੀਆਈ
Advertisement
Advertisement
Advertisement
×