ਸੁਲਤਾਨ ਜੋਹੋਰ ਕੱਪ: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਡਰਾਅ
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਸੁਲਤਾਨ ਜੋਹੋਰ ਕੱਪ ਦੇ ਗਰੁੱਪ ਗੇੜ ਦੇ ਆਪਣੇ ਤੀਜੇ ਮੈਚ ’ਚ ਪਾਕਿਸਤਾਨ ਖ਼ਿਲਾਫ਼ 3-3 ਗੋਲਾਂ ਨਾਲ ਡਰਾਅ ਖੇਡਿਆ। ਭਾਰਤ ਨੇ ਮੈਚ ’ਚ ਦੋ ਵਾਰ ਪਛੜਨ ਮਗਰੋਂ ਵਾਪਸੀ ਕਰਦਿਆਂ ਲੀਡ ਹਾਸਲ ਕੀਤੀ ਪਰ...
Advertisement
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਸੁਲਤਾਨ ਜੋਹੋਰ ਕੱਪ ਦੇ ਗਰੁੱਪ ਗੇੜ ਦੇ ਆਪਣੇ ਤੀਜੇ ਮੈਚ ’ਚ ਪਾਕਿਸਤਾਨ ਖ਼ਿਲਾਫ਼ 3-3 ਗੋਲਾਂ ਨਾਲ ਡਰਾਅ ਖੇਡਿਆ। ਭਾਰਤ ਨੇ ਮੈਚ ’ਚ ਦੋ ਵਾਰ ਪਛੜਨ ਮਗਰੋਂ ਵਾਪਸੀ ਕਰਦਿਆਂ ਲੀਡ ਹਾਸਲ ਕੀਤੀ ਪਰ ਪਾਕਿਸਤਾਨ ਨੇ ਗੋਲ ਕਰਕੇ ਅੰਕ ਬਰਾਬਰ ਵੰਡ ਲਏ। ਟੂਰਨਾਮੈਂਟ ’ਚ ਭਾਰਤ ਹੁਣ ਤੱਕ ਅਜੇਤੂ ਹੈ। ਭਾਰਤ ਵੱਲੋਂ ਅਰੀਜੀਤ ਸਿੰਘ ਹੁੰਦਲ, ਸੌਰਭ ਆਨੰਦ ਕੁਸ਼ਵਾਹਾ ਤੇ ਮਨਮੀਤ ਸਿੰਘ ਨੇ ਇੱਕ-ਇੱਕ ਗੋਲ ਦਾਗਿਆ ਜਦਕਿ ਪਾਕਿਸਤਾਨ ਵੱਲੋਂ ਹੰਨਾਨ ਸ਼ਾਹਿਦ ਨੇ ਇੱਕ ਗੋਲ ਤੇ ਸੂਫਿਆਨ ਖ਼ਾਨ ਨੇ ਦੋ ਗੋਲ ਕੀਤੇੇ। ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਸ਼ੁਰੂ ਤੋਂ ਦਬਦਬਾ ਬਣਾਈ ਰੱਖਿਆ ਤੇ ਵਿਰੋਧੀ ਟੀਮ ਦੇ ਸਰਕਲ ’ਚ ਕਈ ਵਾਰ ਸੰਨ੍ਹ ਲਾਈ ਜਿਸ ਕਾਰਨ ਪਾਕਿਸਤਾਨ ਬੈਕਫੁੱਟ ’ਤੇ ਰਿਹਾ।
Advertisement
Advertisement
×