ਸੁਲਤਾਨ ਆਫ਼ ਜੋਹਰ ਕੱਪ: ਆਸਟਰੇਲੀਆ ਨੇ ਭਾਰਤ ਨੂੰ 4-2 ਨਾਲ ਹਰਾਇਆ
India lose 2-4 to Australia in Sultan of Johor Cup ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਸੁਲਤਾਨ ਆਫ਼ ਜੋਹਰ ਕੱਪ ਵਿੱਚ ਅੱਜ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਇੱਕ ਪੂਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 4-2...
Advertisement
India lose 2-4 to Australia in Sultan of Johor Cup ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਸੁਲਤਾਨ ਆਫ਼ ਜੋਹਰ ਕੱਪ ਵਿੱਚ ਅੱਜ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਇੱਕ ਪੂਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 4-2 ਨਾਲ ਹਰਾਇਆ।
Advertisement
ਭਾਰਤ ਲਈ ਕਪਤਾਨ ਰੋਹਿਤ ਨੇ 22ਵੇਂ ਮਿੰਟ ਅਤੇ ਅਰਸ਼ਦੀਪ ਸਿੰਘ ਨੇ 60ਵੇਂ ਮਿੰਟ ਵਿਚ ਗੋਲ ਕੀਤੇ ਜਦੋਂ ਕਿ ਆਸਟਰੇਲੀਆ ਵੱਲੋਂ ਆਸਕਰ ਸਪ੍ਰੌਲ ਨੇ 39ਵੇਂ ਤੇ 42ਵੇਂ, ਐਂਡਰਿਊ ਪੈਟ੍ਰਿਕ ਨੇ 40ਵੇਂ ਅਤੇ ਕਪਤਾਨ ਡਾਇਲਨ ਡਾਊਨੀ ਨੇ 51ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਚਾਰ ਮੈਚਾਂ ਵਿੱਚੋਂ ਸੱਤ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਨੇ ਦੋ ਮੈਚ ਜਿੱਤੇ ਤੇ ਇੱਕ ਡਰਾਅ ਖੇਡਿਆ ਅਤੇ ਇੱਕ ਮੈਚ ਹਾਰਿਆ ਹੈ। ਆਸਟਰੇਲੀਆ ਚਾਰ ਮੈਚਾਂ ਵਿੱਚੋਂ 10 ਅੰਕਾਂ ਨਾਲ ਸਿਖਰ ’ਤੇ ਹੈ। ਭਾਰਤ ਅਗਲਾ ਮੈਚ 17 ਅਕਤੂਬਰ ਨੂੰ ਮਲੇਸ਼ੀਆ ਨਾਲ ਖੇਡੇਗਾ। ਪੀਟੀਆਈ
Advertisement
Advertisement
×