ਸਕੁਐਸ਼: ਅਭੈ ਸਿੰਘ ਦੀ ਮਾਕਿਨ ਹੱਥੋਂ ਹਾਰ
ਭਾਰਤ ਦਾ ਮੋਹਰੀ ਖਿਡਾਰੀ ਅਭੈ ਸਿੰਘ ਅੱਜ ਇੱਥੇ 2,26,000 ਡਾਲਰ ਇਨਾਮੀ ਰਾਸ਼ੀ ਵਾਲੇ ਪੀ ਐੱਸ ਏ ਪਲੈਟੀਨਮ ਟੂਰਨਾਮੈਂਟ ਅਮਰੀਕੀ ਓਪਨ ਸਕੁਐਸ਼ ਦੇ ਰਾਊਂਡ ਆਫ-16 ਵਿੱਚ ਵੇਲਜ਼ ਦੇ ਤੀਜਾ ਦਰਜਾ ਪ੍ਰਾਪਤ ਜੋਇਲ ਮਾਕਿਨ ਤੋਂ ਹਾਰ ਗਿਆ। ਏਸ਼ਿਅਈ ਖੇਡਾਂ ’ਚ ਕਈ ਤਗ਼ਮੇ...
Advertisement
ਭਾਰਤ ਦਾ ਮੋਹਰੀ ਖਿਡਾਰੀ ਅਭੈ ਸਿੰਘ ਅੱਜ ਇੱਥੇ 2,26,000 ਡਾਲਰ ਇਨਾਮੀ ਰਾਸ਼ੀ ਵਾਲੇ ਪੀ ਐੱਸ ਏ ਪਲੈਟੀਨਮ ਟੂਰਨਾਮੈਂਟ ਅਮਰੀਕੀ ਓਪਨ ਸਕੁਐਸ਼ ਦੇ ਰਾਊਂਡ ਆਫ-16 ਵਿੱਚ ਵੇਲਜ਼ ਦੇ ਤੀਜਾ ਦਰਜਾ ਪ੍ਰਾਪਤ ਜੋਇਲ ਮਾਕਿਨ ਤੋਂ ਹਾਰ ਗਿਆ। ਏਸ਼ਿਅਈ ਖੇਡਾਂ ’ਚ ਕਈ ਤਗ਼ਮੇ ਜਿੱਤ ਚੁੱਕੇ ਅਤੇ ਵਿਸ਼ਵ ਦੇ 30ਵੇਂ ਨੰਬਰ ਦੇ ਖਿਡਾਰੀ ਅਭੈ (27) ਨੂੰ ਲੰਘੇ ਦਿਨ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਮਾਕਿਨ ਤੋਂ 2-11, 5-11, 4-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਭੈ ਨੇ ਪਿਛਲੇ ਮਹੀਨੇ ਦੋਹਾ ਵਿੱਚ ਹੋਏ ਟੂਰਨਾਮੈਂਟ ’ਚ ਦੁਨੀਆ ਦਾ 5ਵੇਂ ਨੰਬਰ ਦੇ ਖਿਡਾਰੀ ਕਰੀਮ ਗਵਾਦ ਨੂੰ ਹਰਾਇਆ ਸੀ।
Advertisement
Advertisement
×