Sports Experts Advisory panel ਸਰਕਾਰ ਨੇ ਖੇਡ ਮਾਹਿਰਾਂ ਦੀ ਸਲਾਹਕਾਰ ਕਮੇਟੀ ਬਣਾਈ
ਨਵੀਂ ਦਿੱਲੀ, 9 ਫਰਵਰੀ
ਸਰਕਾਰ ਨੇ ਨਵੀਂ ਪ੍ਰਤਿਭਾ ਦੀ ਪਛਾਣ ਤੇ ਉਨ੍ਹਾਂ ਨੂੰ ਤਿਆਰ ਕਰਨ, ਨਿਰਪੱਖ ਤੇ ਪਾਰਦਰਸ਼ੀ ਚੋਣ ਅਮਲ ਯਕੀਨੀ ਬਣਾਉਣ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਅਥਲੀਟਾਂ ਦੇ ਪ੍ਰਦਰਸ਼ਨ ਤੇ ਕੋਚਾਂ ਦੀ ਕਾਰਗੁਜ਼ਾਰੀ ’ਤੇ ਨਜ਼ਰ ਰੱਖਣ ਲਈ ਖੇਡ ਮੰਤਰੀ ਮਨਸੁਖ ਮਾਂਡਵੀਆ ਦੀ ਅਗਵਾਈ ਵਿਚ ਕਮੇਟੀ ਬਣਾਈ ਹੈ।
17 ਮੈਂਬਰੀ ਖੇਡ ਮਾਹਿਰਾਂ ਦੀ ਐਡਵਾਈਜ਼ਰੀ ਕਮੇਟੀ ਵਿਚ ਓਲੰਪਿਕ ਤਗ਼ਮਾ ਜੇਤੂ ਤਿੰਨ ਖਿਡਾਰੀਆਂ ਮੇਰੀ ਕੌਮ, ਸਾਇਨਾ ਨੇਹਵਾਲ ਤੇ ਲਿਏਂਡਰ ਪੇਸ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਇਸ ਕਮੇਟੀ ਦੇ ਉਪ ਚੇਅਰਪਰਸਨ ਜਦੋਂਕਿ ਖੇਡ ਸਕੱਤਰ/ਸੰਯੁਕਤ ਸਕੱਤਰ ਕਨਵੀਨਰ ਹੋਣਗੇ।
ਕਮੇਟੀ ਦੇ ਹੋਰਨਾਂ ਮੈਂਬਰਾਂ ਵਿਚ ਡੋਲਾ ਬੈਨਰਜੀ (ਤੀਰਅੰਦਾਜ਼ੀ), ਭੈਰਵੀ ਨਾਇਕ (ਸਾਈਕਲਿੰਗ), ਮੋਹਨ ਉਕਰਪਾਂਡੀਅਨ (ਵਾਲੀਬਾਲ), ਅਲਕਾ ਤੋਮਰ (ਕੁਸ਼ਤੀ), ਸ਼ਿਵ ਸਿੰਘ (ਮੁੱਕੇਬਾਜ਼ੀ), ਅਸ਼ਵਨੀ ਨਚੱਪਾ (ਅਥਲੈਟਿਕਸ), ਰਾਣੀ ਰਾਮਪਾਲ (ਹਾਕੀ), ਦੀਪਕ ਹੁੱਡਾ (ਕਬੱਡੀ), ਵਿਜੇਂਦਰ ਸਿੰਘ (ਮੁੱਕੇਬਾਜ਼ੀ), ਆਰ.ਰਾਜਨ (ਬਾਸਕਟਬਾਲ), ਸੌਰਵ ਗੋਸ਼ਾਲ (ਸਕੁਐਸ਼), ਕਾਵਾਸ ਬਿਲੀਮੋਰੀਆ (ਜੂਡੋ), ਹੰਸਾ ਸ਼ਰਮਾ (ਵੇਟਲਿਫਟਿੰਗ), ਦੇਵੇਂਦਰ ਕੁਮਾਰ ਰਾਠੌਰ (ਜਿਮਨਾਸਟਿਕ), ਦੇਬਾਸ਼ੀਸ਼ ਬਿਸਵਾਸ (ਮਾਊਂਟੇਨ ਕਲਾਈਮਬਿੰਗ), ਰਾਹੁਲ ਚੋਕਸੀ (ਮੱਲਖੰਬ) ਅਤੇ ਰਚਨਾ ਸ਼ਰਮਾ (ਅਥਲੈਟਿਕਸ) ਸ਼ਾਮਲ ਹਨ। -ਪੀਟੀਆਈ