ਸਪਿੰਨ ਗੇਂਦਬਾਜ਼ ਅਮਿਤ ਮਿਸ਼ਰਾ ਵੱਲੋਂ ਕ੍ਰਿਕਟ ਨੂੰ ਅਲਵਿਦਾ
ਉੱਘੇ ਸਪਿੰਨ ਗੇਂਦਬਾਜ਼ ਅਮਿਤ ਮਿਸ਼ਰਾ ਨੇ ਅੱਜ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ ਜਿਸ ਨਾਲ ਉਸ ਦੇ ਦੋ ਦਹਾਕਿਆਂ ਤੋਂ ਲੰਮੇ ਕਰੀਅਰ ਦਾ ਅੰਤ ਹੋ ਗਿਆ। ਭਾਰਤ ਲਈ ਆਖਰੀ ਵਾਰ 2017 ’ਚ ਮੈਚ ਖੇਡਣ ਵਾਲਾ ਮਿਸ਼ਰਾ (42) 2024...
Advertisement
ਉੱਘੇ ਸਪਿੰਨ ਗੇਂਦਬਾਜ਼ ਅਮਿਤ ਮਿਸ਼ਰਾ ਨੇ ਅੱਜ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ ਜਿਸ ਨਾਲ ਉਸ ਦੇ ਦੋ ਦਹਾਕਿਆਂ ਤੋਂ ਲੰਮੇ ਕਰੀਅਰ ਦਾ ਅੰਤ ਹੋ ਗਿਆ।
ਭਾਰਤ ਲਈ ਆਖਰੀ ਵਾਰ 2017 ’ਚ ਮੈਚ ਖੇਡਣ ਵਾਲਾ ਮਿਸ਼ਰਾ (42) 2024 ਤੱਕ ਆਈਪੀਐੱਲ ਖੇਡਦਾ ਰਿਹਾ ਹੈ। ਉਹ ਆਈਪੀਐੱਲ ’ਚ ਤਿੰਨ ਹੈਟ੍ਰਿਕ ਬਣਾਉਣ ਵਾਲਾ ਇਕਲੌਤਾ ਗੇਂਦਬਾਜ਼ ਹੈ। ਫਸਟ ਕਲਾਸ ਕਰੀਅਰ ’ਚ ਉਸ ਦੇ ਨਾਮ 535 ਵਿਕਟਾਂ ਦਰਜ ਹਨ। ਅਮਿਤ ਮਿਸ਼ਰਾ ਨੇ ਕਿਹਾ, ‘‘ਮੈਂ ਕ੍ਰਿਕਟ ਤੋਂ ਸੰਨਿਆਸ ਦਾ ਫ਼ੈਸਲਾ ਲੈ ਲਿਆ ਹੈ। ਵਾਰ-ਵਾਰ ਲੱਗ ਰਹੀਆਂ ਸੱਟਾਂ ਅਤੇ ਨੌਜਵਾਨ ਪੀੜੀ ਨੂੰ ਮੌਕਾ ਦੇਣ ਲਈ ਇਹ ਫ਼ੈਸਲਾ ਲਿਆ ਹੈ।’’
Advertisement
ਮਿਸ਼ਰਾ ਨੇ ਭਾਰਤ ਲਈ 22 ਟੈਸਟ, 36 ਇੱਕ ਦਿਨਾ ਅਤੇ 10 ਟੀ20 ਮੈਚ ਖੇਡੇ ਹਨ। ਉਸ ਨੇ ਦੇਸ਼ ਲਈ ਪਹਿਲਾ ਇੱਕ ਦਿਨਾ ਮੈਚ 2003 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡਿਆ ਸੀ।
Advertisement
×