ਆਈ ਸੀ ਸੀ ਦਰਜਾਬੰਦੀ ’ਚ ਸ੍ਰਮਿਤੀ ਮੰਧਾਨਾ ਚੋਟੀ ’ਤੇ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (29) ਨੇ ਚੱਲ ਰਹੇ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਮਹਿਲਾ ਇੱਕ ਰੋਜ਼ਾ ਕ੍ਰਿਕਟ ਦਰਜਾਬੰਦੀ ’ਚ ਸਿਖਰਲੀ ਬੱਲੇਬਾਜ਼ ਵਜੋਂ ਆਪਣੀ ਸਥਿਤੀ ਹੋੋਰ ਮਜ਼ਬੂਤ ਕਰ ਲਈ। ਸਮ੍ਰਿਤੀ ਨੇ ਆਪਣੇ ਆਖਰੀ ਦੋ...
Advertisement
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (29) ਨੇ ਚੱਲ ਰਹੇ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਮਹਿਲਾ ਇੱਕ ਰੋਜ਼ਾ ਕ੍ਰਿਕਟ ਦਰਜਾਬੰਦੀ ’ਚ ਸਿਖਰਲੀ ਬੱਲੇਬਾਜ਼ ਵਜੋਂ ਆਪਣੀ ਸਥਿਤੀ ਹੋੋਰ ਮਜ਼ਬੂਤ ਕਰ ਲਈ। ਸਮ੍ਰਿਤੀ ਨੇ ਆਪਣੇ ਆਖਰੀ ਦੋ ਮੈਚਾਂ ’ਚ ਨਿਊਜ਼ੀਲੈਂਡ ਖ਼ਿਲਾਫ਼ 109 ਦੌੜਾਂ ਤੇ ਬੰਗਲਾਦੇਸ਼ ਖ਼ਿਲਾਫ਼ ਨਾਬਾਦ 34 ਦੌੜਾਂ ਬਣਾਈਆਂ ਸਨ। ਇਨ੍ਹਾਂ ਪਾਰੀਆਂ ਸਦਕਾ ਉਸ ਦੇ 828 ਅੰਕ ਹੋ ਗਏ ਜੋ ਦੂਜੇ ਨੰਬਰ ’ਤੇ ਕਾਬਜ਼ ਆਸਟਰੇਲੀਆ ਦੀ ਐਸ਼ਲੇ ਗਾਰਡਨਰ (731 ਅੰਕ) ਨਾਲੋਂ 87 ਅੰਕ ਵੱਧ ਹਨ। ਗਾਰਡਨਰ ਨੂੰ ਇੰਗਲੈਂਡ ਖ਼ਿਲਾਫ਼ ਨਾਬਾਦ ਸੈਂਕੜਾ ਜੜਨ ਮਗਰੋਂ ਛੇ ਸਥਾਨਾਂ ਦਾ ਫਾਇਦਾ ਹੋਇਆ ਹੈ। ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੌਲਵਾਰਡਟ ਦੋ ਸਥਾਨਾਂ ਦਾ ਫਾਇਦੇ ਨਾਲ ਤੀਜੇ ਸਥਾਨ ’ਤੇ ਆ ਗਈ ਹੈ।
Advertisement
Advertisement
×

