ਦੁਬਈ, 12 ਮਾਰਚ
ਭਾਰਤੀ ਕਪਤਾਨ ਰੋਹਿਤ ਸ਼ਰਮਾ ਚੈਂਪੀਅਨਜ਼ ਟਰਾਫੀ ਦੇ ਫਾਈਨਲ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ ਦੀ ਨਵੀਂ ਇੱਕ ਰੋਜ਼ਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਦੋ ਸਥਾਨ ਦੇ ਸੁਧਾਰ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਉਸ ਦਾ ਸਲਾਮੀ ਜੋੜੀਦਾਰ ਸ਼ੁਭਮਨ ਗਿੱਲ ਸਿਖਰਲੇ ਸਥਾਨ ’ਤੇ ਕਾਇਮ ਹੈ। ਰੋਹਿਤ ਨੇ ਨਿਊਜ਼ੀਲੈਂਡ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਦੇ ਫਾਈਨਲ ’ਚ ਬੱਲੇਬਾਜ਼ੀ ਲਈ ਮੁਸ਼ਕਿਲ ਸਥਿਤੀਆਂ ਵਿੱਚ 83 ਗੇਂਦਾਂ ’ਚ 76 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਚਾਰ ਵਿਕਟਾਂ ਨਾਲ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ।
Advertisement
ਅੱਠ ਟੀਮਾਂ ਦੇ ਆਈਸੀਸੀ ਟੂਰਨਾਮੈਂਟ ’ਚ 218 ਦੌੜਾਂ ਬਣਾਉਣ ਵਾਲਾ ਸਟਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਇੱਕ ਸਥਾਨ ਦੇ ਨੁਕਸਾਨ ਨਾਲ ਪੰਜਵੇਂ ਸਥਾਨ ’ਤੇ ਆ ਗਿਆ ਹੈ ਜਦਕਿ ਸ਼੍ਰੇਅਸ ਅੱਈਅਰ ਅੱਠਵੇਂ ਸਥਾਨ ’ਤੇ ਹੈ। ਸਿਖਰਲੇ ਦਸ ਖਿਡਾਰੀਆਂ ਵਿੱਚ ਚਾਰ ਭਾਰਤੀ ਸ਼ਾਮਲ ਹਨ। -ਪੀਟੀਆਈ
Advertisement
×