ਸ਼ੁਭਮਨ ਗਿੱਲ ਗਰਦਨ ਦੀ ਸੱਟ ਕਰਕੇ ਹਸਪਤਾਲ ਦਾਖ਼ਲ; ਪਹਿਲੇ ਟੈਸਟ ’ਚੋਂ ਬਾਹਰ ਹੋਇਆ
ਭਾਰਤੀ ਕਪਤਾਨ ਸ਼ੁਭਮਨ ਗਿੱਲ ਗਰਦਨ ਦੀ ਸੱਟ (ਖਿਚਾਅ) ਕਰਕੇ ਦੱਖਣੀ ਅਫ਼ਰੀਕਾ ਖਿਲਾਫ਼ ਈਡਨ ਗਾਰਡਨਜ਼ ਦੇ ਮੈਦਾਨ ’ਤੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ’ਚੋਂ ਬਾਹਰ ਹੋ ਗਿਆ ਹੈ। ਬੀਸੀਸੀਆਈ ਨੇ ਕਿਹਾ ਕਿ ਗਿੱਲ ਮੈਚ ਦੇ ਤੀਜੇ ਦਿਨ ਭਾਰਤ ਦੀ ਦੂਜੀ...
ਭਾਰਤੀ ਕਪਤਾਨ ਸ਼ੁਭਮਨ ਗਿੱਲ ਸ਼ਨਿੱਚਰਵਾਰ ਨੂੰ ਦੱਖਣੀ ਅਫਰੀਕਾ ਖਿਲਾਫ਼ ਟੈਸਟ ਮੈਚ ਦੇ ਦੂਜੇ ਦਿਨ ਗਰਦਨ ’ਚ ਖਿਚਾਅ ਮਗਰੋੋਂ ਮੈਦਾਨ ’ਚੋਂ ਬਾਹਰ ਜਾਂਦਾ ਹੋਇਆ। ਫੋਟੋ: ਪੀਟੀਆਈ
Advertisement
ਭਾਰਤੀ ਕਪਤਾਨ ਸ਼ੁਭਮਨ ਗਿੱਲ ਗਰਦਨ ਦੀ ਸੱਟ (ਖਿਚਾਅ) ਕਰਕੇ ਦੱਖਣੀ ਅਫ਼ਰੀਕਾ ਖਿਲਾਫ਼ ਈਡਨ ਗਾਰਡਨਜ਼ ਦੇ ਮੈਦਾਨ ’ਤੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ’ਚੋਂ ਬਾਹਰ ਹੋ ਗਿਆ ਹੈ। ਬੀਸੀਸੀਆਈ ਨੇ ਕਿਹਾ ਕਿ ਗਿੱਲ ਮੈਚ ਦੇ ਤੀਜੇ ਦਿਨ ਭਾਰਤ ਦੀ ਦੂਜੀ ਪਾਰੀ ਵਿਚ ਬੱਲੇਬਾਜ਼ੀ ਲਈ ਉਪਲਬਧ ਨਹੀਂ ਹੋਵੇਗਾ। ਗਿੱਲ ਮੈਚ ਦੇ ਦੂਜੇ ਦਿਨ ਬੱਲੇਬਾਜ਼ੀ ਕਰਦਿਆਂ ਗਰਦਨ ਵਿਚ ਸੱਟ ਲੁਆ ਬੈੈਠਾ ਸੀ। ਉਦੋਂ ਉਹ ਚਾਰ ਦੌੜਾਂ ’ਤੇ ਸੀ ਜਦੋਂ ਉਸ ਨੂੰ ਰਿਟਾਇਰਡ ਹਰਟ ਹੋ ਕੇ ਮੈਦਾਨ ’ਚੋਂ ਬਾਹਰ ਜਾਣਾ ਪਿਆ।
ਟੀਮ ਪ੍ਰਬੰਧਨ ਨੇ ਇਕ ਬਿਆਨ ਵਿਚ ਕਿਹਾ, ‘‘ਕਪਤਾਨ ਸ਼ੁਭਮਨ ਗਿੱਲ ਦੱਖਣੀ ਅਫ਼ਰੀਕਾ ਖਿਲਾਫ਼ ਪਹਿਲੇ ਟੈਸਟ ਦੇ ਦੂਜੇ ਦਿਨ ਗਰਦਨ ’ਤੇ ਸੱਟ ਲੁਆ ਬੈਠਾ ਸੀ। ਦਿਨ ਦੀ ਖੇਡ ਖ਼ਤਮ ਹੋਣ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਵੇਲੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਉਹ ਬਾਕੀ ਰਹਿੰਦੇ ਪਹਿਲੇ ਟੈਸਟ ਮੈਚ ਵਿਚ ਨਹੀਂ ਖੇੇਡੇਗਾ। ਬੀਸੀਸੀਆਈ ਦੀ ਮੈਡੀਕਲ ਟੀਮ ਵੱਲੋਂ ਉਸ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ।’’
Advertisement
Advertisement
Advertisement
×

