ਨਿਸ਼ਾਨੇਬਾਜ਼ੀ: ਵਿਜੈਵੀਰ ਨੇ ਭਾਰਤ ਨੂੰ ਚੌਥਾ ਸੋਨ ਤਗ਼ਮਾ ਦਿਵਾਇਆ
ਬਿਊਨਸ ਆਇਰਸ, 9 ਅਪਰੈਲ ਭਾਰਤੀ ਨਿਸ਼ਾਨੇਬਾਜ਼ ਵਿਜੈਵੀਰ ਸਿੱਧੂ ਨੇ ਅੱਜ ਇੱਥੇ ਪੁਰਸ਼ਾਂ ਦੇ 25 ਮੀਟਰ ਰੈਪਿਡ-ਫਾਇਰ ਪਿਸਟਲ ਮੁਕਾਬਲੇ ਵਿੱਚ ਸਿਖਰਲਾ ਸਥਾਨ ਹਾਸਲ ਕਰਕੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਭਾਰਤ ਨੂੰ ਚੌਥਾ ਸੋਨ ਤਗ਼ਮਾ ਦਿਵਾਇਆ ਹੈ। ਵਿਜੈਵੀਰ ਨੇ ਘੱਟ ਸਕੋਰ ਵਾਲੇ ਪਰ...
Advertisement
ਬਿਊਨਸ ਆਇਰਸ, 9 ਅਪਰੈਲ
ਭਾਰਤੀ ਨਿਸ਼ਾਨੇਬਾਜ਼ ਵਿਜੈਵੀਰ ਸਿੱਧੂ ਨੇ ਅੱਜ ਇੱਥੇ ਪੁਰਸ਼ਾਂ ਦੇ 25 ਮੀਟਰ ਰੈਪਿਡ-ਫਾਇਰ ਪਿਸਟਲ ਮੁਕਾਬਲੇ ਵਿੱਚ ਸਿਖਰਲਾ ਸਥਾਨ ਹਾਸਲ ਕਰਕੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਭਾਰਤ ਨੂੰ ਚੌਥਾ ਸੋਨ ਤਗ਼ਮਾ ਦਿਵਾਇਆ ਹੈ। ਵਿਜੈਵੀਰ ਨੇ ਘੱਟ ਸਕੋਰ ਵਾਲੇ ਪਰ ਰੋਮਾਂਚਕ ਫਾਈਨਲ ਦੇ ਅੱਠ ਸੀਰੀਜ਼ ਵਾਲੇ ਮੁਕਾਬਲੇ ਵਿੱਚ 29 ਅੰਕ ਹਾਸਲ ਕੀਤੇ। ਉਸ ਨੇ ਇਟਲੀ ਦੇ ਤਜਰਬੇਕਾਰ ਨਿਸ਼ਾਨੇਬਾਜ਼ ਰਿਕਾਰਡੋ ਮਜ਼ੇਟੀ ਨੂੰ ਪਛਾੜਿਆ। ਮਜ਼ੇਟੀ ਪੰਜ ਰੈਪਿਡ-ਫਾਇਰ ਦੀ ਅੱਠ ਸੀਰੀਜ਼ ਤੋਂ ਬਾਅਦ ਇੱਕ ਅੰਕ ਨਾਲ ਖੁੰਝ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਰੂਚੀ ਇੰਦਰ ਸਿੰਘ ਨੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ
Advertisement
Advertisement
×